My blog
Punjab

ਕਰਤਾਰਪੁਰ ਲਾਂਘੇ ਦੇ ਕੰਮ ‘ਚ ਪਿਆ ਅੜਿਕਾ ਹੋਇਆ ਦੂਰ, ਮੁੜ ਸ਼ੁਰੂ ਹੋਇਆ ਕੰਮ

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮਾਂ ਅਤੇ ਕਰਤਾਰਪੁਰ ਲਾਂਘੇ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਰਿਹਾਇਸ਼ ਲਈ ਡੇਰਾ ਬਾਬਾ ਨਾਨਕ ਕੋਲ ਟੈਂਟ ਸਿਟੀ ਬਣਾਉਣ ਦੇ ਕੰਮ ‘ਚ ਪਿਆ ਅੜਿਕਾ ਦੂਰ ਹੋ ਗਿਆ ਹੈ, ਜਿਸ ਤੋਂ ਬਾਅਦ ਹੁਣ ਮੁੜ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। ਦੱਸ ਦੇਈਏ ਕਿ ਇਥੇ ਕਈ ਦਿਨ ਮੀਂਹ ਪੈਣ ਕਾਰਨ ਕੰਮ ‘ਚ ਰੁਕਾਵਟ ਆ ਗਈ ਸੀ, ਜਿਸ ਕਾਰਨ ਕੰਮ ਇਕ ਹਫਤੇ ਲਈ ਰੋਕ ਦਿੱਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਦੇ ਡੀਸੀ ਵਿਪੁਲ ਉਜਵਲ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਰਹਿਣ ਲਈ ਅਗੇਤ ਬੁਕਿੰਗ ਦਾ ਕੰਮ ਪੰਜਾਬ ਸਰਕਾਰ ਵਲੋਂ ਹੀ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ 65 ਏਕੜ ‘ਚ ਟੈਂਟ ਸਿਟੀ ਬਣਾਈ ਜਾ ਰਹੀ ਹੈ, ਜਿਸ ‘ਚ ਸ਼ਰਧਾਲੂਆਂ ਦੀ ਰਿਹਾਇਸ਼ ਲਈ 40 ਏਕੜ ਜ਼ਮੀਨ ਹੋਵੇਗੀ। ਇਸੇ ਤਰ੍ਹਾਂ 7 ਏਕੜ ਪਾਰਕਿੰਗ ਲਈ ਜਦੋਂਕਿ ਬਾਕੀ ਥਾਂ ਧਾਰਮਿਕ ਸਮਾਗਮ ਲਈ ਰੱਖੀ ਗਈ ਹੈ। ਐੱਸ.ਡੀ.ਐੱਮ. ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਮੁੱਖ ਗੇਟਾਂ ਅਤੇ ਸੜਕਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣਗੇ। ਟੈਂਟ ਸਿਟੀ ‘ਚ ਰਹਿਣ ਵਾਲੇ ਸ਼ਰਧਾਲੂਆਂ ਦੀ ਪਹਿਲਾਂ ਰਜਿਸਟਰੇਸ਼ਨ ਹੋਵੇਗੀ ਤੇ ਫਿਰ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਬਾਕਾਇਦਾ ਪਛਾਣ ਪੱਤਰ ਦਿੱਤੇ ਜਾਣਗੇ।

Related posts

ਫਿਰੋਜ਼ਪੁਰ ‘ਚ 5 ਏ. ਕੇ. 74 ਰਾਈਫਲਾਂ, 10 ਮੈਗਜ਼ੀਨ, 220 ਕਾਰਤੂਸ ਤੇ ਵਿਦੇਸ਼ੀ ਪਿਸਤੌਲ ਬਰਾਮਦ

Manpreet Kaur

ਅੰਮ੍ਰਿਤਸਰ ’ਚ ਦੋ ਦਿਨ ਆਟੋ ਟੈਕਸੀ ਬੰਦ, ਜਾਣੋਵਜ੍ਹਾ

Manpreet Kaur

ਪਰਾਲੀ ਨੂੰ ਅੱਗ ਨਾ ਲਾ ਕੇ 550ਵਾਂ ਪ੍ਰਕਾਸ਼ ਪੁਰਬ ਮਨਾਉਣ ਪੰਜਾਬ ਦੇ ਕਿਸਾਨ

Manpreet Kaur

Leave a Comment