My blog
Punjab

ਕੈਪਟਨ ਕਰਤਾਰਪੁਰ ਲਾਂਘੇ ‘ਚ ਅੜਿੱਕੇ ਪਾਉਣ ਦੇ ਯਤਨ ਨਾ ਕਰਨ : ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਤਾਰਪੁਰ ਲਾਂਘੇ ‘ਚ ਅੜਿੱਕਾ ਪਾਉਣ ਦੇ ਮੰਤਵ ਨਾਲ ਸਿਆਸੀ ਬਿਆਨ ਜਾਰੀ ਕਰਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਦੀ ਪਵਿੱਤਰਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖ਼ਤ ਨਿਖੇਧੀ ਕੀਤੀ ਹੈ। ਪ੍ਰੈੱਸ ਬਿਆਨ ਜਾਰੀ ਕਰਦਿਆਂ ਸੁਖਬੀਰ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਕਰਤਾਰਪੁਰ ਲਾਂਘੇ ਦੀ ਹੋਂਦ ਬਾਰੇ ਸੁਆਲ ਖੜ੍ਹੇ ਕਰਕੇ ਕਰੋੜਾਂ ਸਿੱਖਾਂ ਦੀ ਆਸਥਾ ਨਾਲ ਖੇਡ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਾਰ-ਵਾਰ ਲਾਂਘੇ ਬਾਰੇ ਆਪਣੇ ਬਿਆਨ ਬਦਲ ਰਿਹਾ ਹੈ। ਪਹਿਲਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ, ਫਿਰ ਸਵਾਗਤ ਅਤੇ ਇਸ ਤੋਂ ਬਾਅਦ ਕਿਹਾ ਕਿ ਉਹ ਪਾਕਿਸਤਾਨ ਜਾਣ ਵਾਲੇ ਪਹਿਲੇ ਜਥੇ ਦੀ ਅਗਵਾਈ ਕਰਨਗੇ।  ਇਸ ਇਤਿਹਾਸਕ ਲਾਂਘੇ ਨੂੰ ਖੋਲ੍ਹੇ ਜਾਣ ਤੋਂ ਤਿੰਨ ਦਿਨ ਪਹਿਲਾਂ ਉਸ ਨੇ ਦੁਬਾਰਾ ਇਸ ਲਾਂਘੇ ਨੂੰ ਅਮਲ ਵਿਚ ਲਿਆਂਦੇ ਜਾਣ ਬਾਰੇ ਸੁਆਲ ਉਠਾਏ ਹਨ, ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ ਹੈ। ਇਹ ਕੈਪਟਨ ਦੀ ਸਿੱਖ ਮਾਮਲਿਆਂ ‘ਚ ਸਿੱਧੀ ਦਖ਼ਲ-ਅੰਦਾਜ਼ੀ ਹੈ। ਮੁੱਖ ਮੰਤਰੀ ਨੂੰ ਜ਼ਿੰਮੇਵਾਰੀ ਨਾਲ ਪੇਸ਼ ਆਉਣ ਲਈ ਆਖਦਿਆਂ ਸੁਖਬੀਰ ਨੇ ਕਿਹਾ ਕਿ ਤੁਹਾਡੀਆਂ ਹਰਕਤਾਂ ਨਾ ਸਿਰਫ ਤੁਹਾਡਾ ਅਕਸ ਖਰਾਬ ਕਰ ਰਹੀਆਂ ਹਨ, ਸਗੋਂ ਸਿੱਖਾਂ ਅੰਦਰ ਫਿਕਰ ਤੇ ਭੰਬਲਭੂਸਾ ਪੈਦਾ ਕਰ ਰਹੀਆਂ ਹਨ। ਤੁਸੀਂ ਵਾਰ ਵਾਰ ਆਈ.ਐੱਸ.ਆਈ. ਦੀਆਂ ਧਮਕੀਆਂ ਦੇ ਹਵਾਲੇ ਦੇ ਕੇ ਬਿਨਾਂ ਲੋੜ ਤੋਂ ਪੰਜਾਬੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਨ੍ਹਾਂ ਧਮਕੀਆਂ ਤੋਂ ਕੇਂਦਰ ਸਰਕਾਰ ਚੰਗੀ ਤਰ੍ਹਾਂ ਜਾਣੂ ਹੈ ਤੇ ਸਾਡੇ ਸੁਰੱਖਿਆ ਦਸਤੇ ਇਨ੍ਹਾਂ ਨਾਲ ਨਜਿੱਠਣਾ ਜਾਣਦੇ ਹਨ।

Related posts

ਅੰਮ੍ਰਿਤਸਰ ਦੇ ਪੇਂਟਰ ਨੇ ਤਿਆਰ ਕੀਤੀ ਗਾਂਧੀ ਜੀ ਦੀ ਪੇਂਟਿੰਗ

Manpreet Kaur

ਫਿਰੋਜ਼ਪੁਰ ’ਚ ਨਸ਼ੇ ਨੇ ਲਈ 2 ਹੋਰ ਨੌਜਵਾਨਾਂ ਦੀ ਜਾਨ

Manpreet Kaur

ਕਰਤਾਰਪੁਰ ਲਾਂਘੇ ਦੇ ਕੰਮ ‘ਚ ਪਿਆ ਅੜਿਕਾ ਹੋਇਆ ਦੂਰ, ਮੁੜ ਸ਼ੁਰੂ ਹੋਇਆ ਕੰਮ

Manpreet Kaur

Leave a Comment