My blog
Punjab

ਕੈਪਟਨ ਸਾਹਿਬ ਰਹਿਮ ਕਰੋ! ਸੈਲਰੀ ਵਧਦੀ ਨਹੀਂ, ਬਿਜਲੀ ਮਹਿੰਗੀ ਕਰੀ ਜਾਂਦੇ ਓ

ਬਿਜਲੀ ਦੇ ਮਾਮਲੇ ਵਿਚ ਪੰਜਾਬ ਇਕ ਅਜਿਹਾ ਸੂਬਾ ਹੈ ਜੋ ਕਿ ਬਾਕੀ ਸੂਬਿਆਂ ਨਾਲੋਂ ਸਭ ਤੋਂ ਵੱਧ ਬਿਜਲੀ ਪੈਦਾ ਕਰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਹੋ ਇਕ ਅਜਿਹਾ ਸੂਬਾ ਹੈ ਜਿਥੇ ਬਿਜਲੀ ਦਰਾਂ ਸਭ ਤੋਂ ਵੱਧ ਹਨ। ਸਭ ਤੋਂ ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੀ ਸਰਕਾਰ ਦੇ ਕਾਰਜਕਾਲ ਦੇ ਮਹਿਜ਼ 3 ਸਾਲਾਂ ਅੰਦਰ ਚੌਥੀ ਵਾਰ ਬਿਜਲੀ ਦਰਾਂ ਵਿਚ ਵਾਧਾ ਕਰ ਕੇ ਲੋਕਾਂ ਨੂੰ ਮਰਨ ਲਈ ਮਜਬੂਰ ਕਰ ਦਿੱਤਾ ਹੈ। ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਘੱਟੋ-ਘੱਟ ਬਿਜਲੀ ਦਾ ਇਸਤੇਮਾਲ ਕਰਨ ‘ਤੇ ਵੀ ਪ੍ਰਤੀ ਘਰ ਬਿਜਲੀ ਦਾ ਬਿੱਲ 2500 ਤੋਂ ਹੇਠਾਂ ਨਾ ਆ ਕੇ ਵੱਧ ਹੀ ਆਵੇਗਾ। ਜੇਕਰ ਬਿਜਲੀ ਯੰਤਰਾਂ ਨੂੰ ਲੋੜ ਮੁਤਾਬਕ ਵਰਤਿਆ ਗਿਆ ਤਾਂ ਘਰ ਦਾ ਇਕੱਲਾ ਬਿਜਲੀ ਬਿੱਲ ਹੀ 35 ਸੌ ਜਾਂ 4 ਹਜ਼ਾਰ ਦੇ ਕਰੀਬ ਆਵੇਗਾ।

Related posts

ਬਠਿੰਡਾ ਪੁਲਸ ਵਲੋਂ ਨਕਲੀ ਆਈ. ਪੀ. ਐਸ. ਗ੍ਰਿਫਤਾਰ

Manpreet Kaur

ਪੰਜਾਬ ਸਰਕਾਰ ਦੀ ਅਪੀਲ, ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਅਪਨਾਉਣ ਕਿਸਾਨ

Manpreet Kaur

500 ਫੁੱਟ ਬੋਰ ‘ਤੇ ਵੀ ਨਹੀਂ ਮਿਲ ਰਿਹਾ ਪੀਣ ਯੋਗ ਪਾਣੀ

Manpreet Kaur

Leave a Comment