My blog
Punjab

ਕੰਬਾਇਨ ਤੇ ਦੁੱਧ ਵਾਲੇ ਟੈਂਕਰ ਦੀ ਜ਼ਬਰਦਸਤ ਟੱਕਰ, ਇਕ ਦੀ ਮੌਤ

ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ. ਰੋਡ ‘ਤੇ ਅੱਜ ਕੰਬਾਇਨ ਤੇ ਦੁੱਧ ਵਾਲੇ ਟੈਂਕਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ 3 ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਪਿੰਡ ਵੱਟੂ ਭੱਟੀ, ਥਾਣਾ ਮੱਖੂ ਦੀ ਇਕ ਕੰਪਨੀ ਦੀ ਕੰਬਾਇਨ ਜੋ ਕਿ ਫਿਰੋਜ਼ਪੁਰ ਵਾਲੇ ਪਾਸਿਓਂ ਆ ਰਹੀ ਸੀ। ਜਿਸ ਦੀ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਸਥਿਤ ਸੋਢੀ ਵਾਲਾ ਦੇ ਬੱਸ ਅੱਡੇ ਨੇੜੇ ਫਾਜ਼ਿਲਕਾ ਵੱਲੋਂ ਆ ਰਹੇ ਦੁੱਧ ਵਾਲੇ ਟੈਂਕਰ ਨਾਲ ਟੱਕਰ ਹੋ ਗਈ। ਦੁੱਧ ਦੇ ਟੈਂਕਰ ਨੂੰ ਰਣਜੀਤ ਸਿੰਘ ਨਾਮ ਦਾ ਵਿਅਕਤੀ ਚਲਾ ਰਿਹਾ ਸੀ, ਜਦਕਿ ਕੰਬਾਇਨ ਡਰਾਇਵਰ ਬਲਦੇਵ ਸਿੰਘ ਚਲਾ ਰਿਹਾ ਸੀ। ਇਸ ਟੱਕਰ ਦੌਰਾਨ ਕੰਬਾਇਨ ਸਵਾਰ 1 ਵਿਅਕਤੀ ਸੰਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸੇਖਵਾਂ ਥਾਣਾ ਜੀਰਾ ਦੀ ਮੌਕੇ ‘ਤੇ ਮੌਤ ਹੋ ਗਈ ਤੇ ਬਾਕੀ ਕੰਬਾਇਨ ਚਾਲਕ ਦੇ ਨਾਲ ਬੈਠੇ ਵਿਅਕਤੀ ਬਲਦੇਵ ਸਿੰਘ ਪੁੱਤਰ ਦਾਰਾ ਸਿੰਘ, ਬਲਦੇਵ ਸਿੰਘ ਤੇ ਕੈਂਟਰ ਚਾਲਕ ਰਣਜੀਤ ਸਿੰਘ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮੈਡੀਕਲ ਕਾਲਜ, ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ।

Related posts

ਪੰਜਾਬ ਸਰਕਾਰ ਨੇ ਬੈਂਕਾਂ ਵੱਲੋਂ ਕਿਸਾਨਾਂ ਨੂੰ ਕਰਜ਼ਾ ਦੇਣ ‘ਤੇ ਲਗਾਈਆਂ ਪਾਬੰਦੀਆਂ

Manpreet Kaur

ਪੰਜਾਬ ‘ਚ ਮਹਿੰਗੀ ਹੋਈ ਰੇਤ ਬੱਜਰੀ, ਮੁੱਖ ਮੰਤਰੀ ਦਫਤਰ ਵੀ ਨਹੀਂ ਰੁਕਵਾ ਸਕਿਆ ਗੁੰਡਾ ਟੈਕਸ

Manpreet Kaur

ਅੰਮ੍ਰਿਤਸਰ: ਸਰਾਫਾ ਬਾਜ਼ਾਰ ‘ਚ ਡਕੈਤੀ ਕਰਨ ਵਾਲਾ ਗੈਂਗਸਟਰ ਸੋਨੇ ਸਣੇ ਕਾਬੂ

Manpreet Kaur

Leave a Comment