My blog
Punjab

ਪੈਟਰੋਲ ਪੰਪ ਤੋਂ ਨੌਸ਼ਰਬਾਜ਼ ਨੇ 7 ਡਰੰਮਾਂ ‘ਚ ਡੀਜ਼ਲ ਪੁਆ ਮਾਰੀ 91 ਹਜ਼ਾਰ ਦੀ ਠੱਗੀ

ਸਥਾਨਕ ਮੰਡੀ ਦੀ ਸੰਘਣੀ ਆਬਾਦੀ ‘ਚ ਲੱਗੇ ਇਕ ਪੈਟਰੋਲ ਪੰਪ ਤੋਂ ਇਕ ਨੌਸ਼ਰਬਾਜ਼ ਵਲੋਂ 7 ਡਰੰਮਾਂ ‘ਚ ਡੀਜ਼ਲ ਤੇਲ ਪੁਆ ਕਰੀਬ 91 ਹਜ਼ਾਰ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਮਗਰੋਂ ਪੈਟਰੋਲ ਪੰਪ ਮਾਲਕਾਂ ਅਤੇ ਆਮ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਬਾਂਸਲ ਪੈਟਰੋਲ ਪੰਪ ਦੇ ਮਾਲਕ ਮਿਠੁਨ ਲਾਲ ਬਾਂਸਲ, ਚਰਨ ਦਾਸ ਬਾਂਸਲ ਅਤੇ ਸੁਭਾਸ ਬਾਂਸਲ ਨੇ ਕਿਹਾ ਕਿ ਇਕ ਨੋਸ਼ਰਬਾਜ਼, ਜੋ ਛੇਟੇ ਕੱਦ ਦਾ ਹੈ, ਸਵੇਰ ਦੇ ਸਮੇਂ ਉਨ੍ਹਾਂ ਕੋਲ ਆਇਆ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਘੌਨੇ ਫਾਟਕਾਂ ‘ਤੇ ਟਿੱਬੇ ਤੋਂ ਮਿੱਟੀ ਚੁੱਕਣ ਲਈ 16 ਟਰੈਕਟਰ ਲੱਗੇ ਹੋਏ ਹਨ, ਜਿਸ ਦੇ ਲਈ ਕਾਫੀ ਮਾਤਰਾ ‘ਚ ਡੀਜ਼ਲ ਲੱਗੇਗਾ। ਜੇਕਰ ਕੁਝ ਰੁਪਏ ਰਹਿ ਜਾਣ ਤਾਂ ਉਹ ਉਧਾਰ ਕਰ ਲੈਣ ਤਾਂ ਮਾਲਕਾਂ ਨੇ ਕਿਹਾ ਕਿ ਉਹ ਜਾਣ-ਪਛਾਣ ਤੋਂ ਬਿਨ੍ਹਾਂ ਕਿਸੇ ਨੂੰ ਡੀਜ਼ਲ ਨਹੀਂ ਦਿੰਦੇ। ਉਸ ਨੇ 7 ਡਰੰਮ ਨਗਦ ਰੁਪਏ ਲੈ ਕੇ ਆਉਣ ਦੀ ਗੱਲ ਕਹਿ ਕੇ ਚਲਾ ਗਿਆ। 

Related posts

ਪਾਕਿ ਤੋਂ ਆਏ ‘ਬਲਦੇਵ’ ਵੀਜ਼ਾ ਖਤਮ ਹੋਣ ‘ਤੇ ਬੋਲੇ, ”ਕੈਪਟਨ-ਮੋਦੀ ਜ਼ਰੂਰ ਦੇਣਗੇ ਸ਼ਰਨ”

Manpreet Kaur

ਕੈਪਟਨ ਵਲੋਂ ਪਾਵਰਕਾਮ ਨੂੰ ਲੋਡ ਵਧਾਉਣ ਦੇ ਚਾਰਜਿਜ਼ ਕਰੀਬ 50% ਤੱਕ ਘਟਾਉਣ ਦੇ ਨਿਰਦੇਸ਼

Manpreet Kaur

ਡੀ. ਸੀ. ਨਾਲ ਖਹਿਬੜ ਕੇ ਬੁਰੇ ਫਸੇ ਸਿਮਰਜੀਤ ਬੈਂਸ, ਹੋਰ ਵਧੀਆਂ ਮੁਸ਼ਕਲਾਂ

Manpreet Kaur

Leave a Comment