My blog
Punjab

‘ਪ੍ਰਕਾਸ਼ ਸਿੰਘ ਬਾਦਲ’ ਅਜਿਹੇ ਨੇਤਾ, ਜੋ ਸਾਂਝੇ ਪੰਜਾਬ ‘ਚ ਵਿਧਾਇਕ ਤੇ ਹੁਣ ਵੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਵੰਡ ਤੋਂ ਬਾਅਦ ਵੀ ਪੰਜਾਬ ਅਤੇ ਹਰਿਆਣਾ ਦੇ ਵਿਧਾਇਕ ਇਕੱਠੇ ਬੈਠੇ ਹੋਏ ਦਿਖਾਈ ਦਿੱਤੇ। ਪੰਜਾਬ ਅਤੇ ਹਰਿਆਣਾ ਦੇ ਸਿਆਸੀ ਇਤਿਹਾਸ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਹਿਮ ਭੂਮਿਕਾ ਰਹੀ ਹੈ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਇਕ ਮਾਤਰ ਅਜਿਹੇ ਵਿਅਕਤੀ ਹਨ, ਜੋ ਸਾਂਝੇ ਸਦਨ ਦਾ ਹਿੱਸਾ ਵੀ ਰਹੇ ਅਤੇ ਵੰਡ ਤੋਂ ਬਾਅਦ ਵੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ। ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਹੀ ਅਜਿਹੇ ਵਿਅਕਤੀ ਰਹਿ ਗਏ ਹਨ, ਜੋ ਕਿ ਸਾਂਝੇ ਪੰਜਾਬ ਅਤੇ ਵੰਡ ਵਾਲੇ ਪੰਜਾਬ ‘ਚ ਵਿਧਾਇਕ ਰਹੇ। ਬਾਦਲ ਪਹਿਲੀ ਵਾਰ 1957 ‘ਚ ਵਿਧਾਇਕ ਚੁਣੇ ਗਏ। ਉਸ ਸਮੇਂ ਉਨ੍ਹਾਂ ਨੇ ਸਾਂਝੇ ਪੰਜਾਬ ਦੀ ਵਿਧਾਨ ਸਭਾ ‘ਚ ਸ਼ਿਰੱਕਤ ਕੀਤੀ। ਦੂਜੀ ਵਾਰ ਉਹ 1969 ‘ਚ ਵੰਡੇ ਪੰਜਾਬ ਦੇ ਵਿਧਾਇਕ ਬਣੇ। 11 ਵਾਰ ੱਵਿਧਾਇਕ ਅਤੇ 5 ਵਾਰ ਮੁੱਖ ਮੰਤਰੀ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਪੂਰੇ ਦੇਸ਼ ‘ਚ ਨਜ਼ੀਰ ਹਨ। 8 ਦਸੰਬਰ ਨੂੰ 92 ਸਾਲ ਦੀ ਉਮਰ ਪੂਰੀ ਕਰਨ ਜਾ ਰਹੇ ਬਾਦਲ ਹੁਣ ਵੀ ਸਰਗਰਮ ਸਿਆਸਤ ਦਾ ਹਿੱਸਾ ਹਨ।

Related posts

ਸ਼੍ਰੋਮਣੀ ਕਮੇਟੀ ਵਲੋਂ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨ ਨਾਲ ਮਨਾਇਆ ਗਿਆ

Manpreet Kaur

ਸੁਖਬੀਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ‘ਤੇ ਆਸ਼ੂ ਦਾ ਗੈਰ-ਜ਼ਿੰਮੇਵਾਰਾਨਾ ਬਿਆਨ

Manpreet Kaur

ਫਿਰੋਜ਼ਪੁਰ ’ਚ ਨਸ਼ੇ ਨੇ ਲਈ 2 ਹੋਰ ਨੌਜਵਾਨਾਂ ਦੀ ਜਾਨ

Manpreet Kaur

Leave a Comment