ਪੰਜਾਬ ਸਰਕਾਰ ਦਾ ਆਰਥਿਕ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਮੌਜੂਦਾ ਸਥਿਤੀ ਇਹ ਹੈ ਕਿ ਸਰਕਾਰ ਦੇ ਖਜ਼ਾਨੇ ‘ਚ ਹੁਣ ਸਿਰਫ 540 ਕਰੋੜ ਰੁਪਏ ਹੀ ਬਕਾਇਆ ਹਨ ਜਦਕਿ ਸਰਕਾਰ ਦੀਆਂ ਦੇਣਦਾਰੀਆਂ ਲਗਭਗ 35 ਹਜ਼ਾਰ ਕਰੋੜ ਦੀਆਂ ਹਨ। ਸਰਕਾਰ ਦੇ ਚਾਲੂ ਵਿੱਤ ਵਰ੍ਹੇ ਦੌਰਾਨ ਤਨਖਾਹ, ਪੈਨਸ਼ਨ ਅਤੇ ਵਿਆਜ ‘ਤੇ 52, 274 ਕਰੋੜ ਦੀਆਂ ਦੇਣਦਾਰੀਆਂ ਸਨ। ਫਿਸਕਲ ਇੰਡੈਕਟਰ ਅਨੁਸਾਰ 7 ਮਹੀਨਿਆਂ ਵਿਚ 17260.45 ਕਰੋੜ ਦਿੱਤੇ ਗਏ। ਬਾਕੀ 5 ਮਹੀਨਿਆਂ ਵਿਚ 35013.55 ਕਰੋੜ ਦੀ ਦੇਣਦਾਰੀ ਬਚੀ ਹੈ। ਇਨ੍ਹਾਂ ਵਿਚੋਂ ਕਰਮਚਾਰੀਆਂ ਦੇ ਡੀ. ਏ. ਅਤੇ ਏਰੀਅਰ ਦਾ ਹੀ 60 ਕਰੋੜ ਤੋਂ ਇਲਾਵਾ 5 ਹਜ਼ਾਰ ਕਰੋੜ ਦੇ ਕਈ ਬਿੱਲ ਵੀ ਬਕਾਇਆ ਹਨ। ਉਥੇ ਹੀ ਸਰਕਾਰ ‘ਤੇ 2.13 ਲੱਖ ਕਰੋੜ ਕਰਜ਼ ਅਤੇ ਇਸ ਦੇ ਵਿਆਜ ਦੇ ਤੌਰ ‘ਤੇ ਹਰ ਸਾਲ 4781.31 ਕਰੋੜ ਦੇਣੇ ਪੈ ਰਹੇ ਹਨ। ਆਮਦਨੀ ਦੀ ਗੱਲ ਕਰੀਏ ਤਾਂ ਅਜੇ ਤਕ 25 ਫੀਸਦ ਯਾਨੀ ਇਕ ਚੌਥਾਈ ਹੀ ਰੈਵੇਨਿਊ ਮਿਲਿਆ ਹੈ ਜਦਕਿ ਕੇਂਦਰ ਤੋਂ 3 ਮਹੀਨੇ ਤੋਂ ਜੀ. ਐੱਸ. ਟੀ. ਦੇ 4100 ਕਰੋੜ ਵੀ ਨਹੀਂ ਮਿਲੇ ਹਨ।