My blog
Punjab

ਬੇਰੁਜ਼ਗਾਰ ਈ. ਟੀ. ਟੀ ਟੈਟ ਪਾਸ ਯੂਨੀਅਨ ਨੇ ਰੁਜ਼ਗਾਰ ਮੇਲੇ ਦਾ ਕੀਤਾ ਵਿਰੋਧ

ਪੰਜਾਬ ਸਰਕਾਰ ਵਲੋਂ ਸਥਾਨਕ ਆਈ. ਟੀ. ਆਈ ’ਚ ਆਯੋਜਿਤ ਰੁਜਗਾਰ ਮੇਲੇ ਦਾ ਈ. ਟੀ. ਟੀ ਟੈਟ ਪਾਸ ਬੇਰੁਜ਼ਗਾਰ ਯੂਨੀਅਨ ਵਲੋਂ ਵਿਰੋਧ ਕੀਤਾ ਗਿਆ ਅਤੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਦੱਸਿਆ ਕਿ ਈ. ਟੀ. ਟੀ ਟੈਟ ਪਾਸ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 7 ਦਿਨਾਂ ਤੋਂ ਸੰਗਰੂਰ ਵਿਖੇ ਧਰਨਾ ਲਗਾਇਆ ਹੋਇਆ, ਜਿਨ੍ਹਾਂ ’ਚ 5 ਬੇਰੁਜ਼ਗਾਰ ਅਧਿਆਪਕ ਟੈਂਕੀ ਤੇ ਚੜੇ ਹੋਏ ਹਨ। ਉਨ੍ਹਾਂ ਕਿਹਾ ਕਿ ਈ. ਟੀ. ਟੀ ਟੈਟ ਪਾਸ ਅਧਿਆਪਕ ਯੂਨੀਅਨ ਦੀ ਮੰਗ ਹੈ ਕਿ ਭਰਤੀ ਟੈਟ ਪਾਸ +2 ਬੇਸ ਤੇ ਕੀਤੀ ਜਾਵੇ ਤਾਂ ਜੋ  ਬੈਕਲਾਹ ਦੀਆਂ ਅਸਾਮੀਆਂ ਹੈਡੀਕੈਪ ਦੀਆਂ ਆਈਆਂ ਸਨ, ਉਸ ’ਚ +2 ਈ. ਟੀ. ਟੀ ਟੈਟ ਪਾਸ ਨੂੰ ਜੋੜਿਆ ਜਾਵੇ। 7 ਦਿਨ ਅਧਿਆਪਕਾਂ ਨੂੰ ਟੈਂਕੀ ਉਪਰ ਬੈਠੇ ਹੋ ਗਏ ਹਨ ਪਰ ਸਰਕਾਰ ਵਲੋਂ ਕੋਈ ਵਾਜਬ ਜਵਾਬ ਨਹੀਂ ਦਿੱਤਾ ਗਿਆ। ਇਸ ਲਈ ਸਰਕਾਰ ਨੂੰ ਜਗਾਉਣ ਲਈ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰੁਜ਼ਗਾਰ ਮੇਲੇ ਲਗਾ ਰਹੀ ਹੈ, ਜੋ ਬੇਰੁਜ਼ਗਾਰਾਂ ਨਾਲ ਧੋਖਾ ਹੈ ਅਤੇ ਪੜ੍ਹੇ-ਲਿਖੇ ਬੇਰੁਜ਼ਗਾਰ ਸੜਕਾਂ ਅਤੇ ਟੈਂਕੀਆਂ ’ਤੇ ਬੈਠੇ ਹਨ। ਇਸ ਤੋਂ ਇਲਾਵਾ ਇੱਕ ਸਾਥੀ ਮਰਨ ਵਰਤ ਤੇ ਵੀ ਬੈਠਾ ਹੈ। ਜੇਕਰ ਉਨ੍ਹਾਂ ਦੇ ਕਿਸੇ ਸਾਥੀ ਨਾਲ ਕੁੱਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ, ਮਨਪ੍ਰੀਤ ਸਿੰਘ, ਪਰਮਜੀਤ ਸਿੰਘ, ਰਿੰਕਲ ਕੁਮਾਰ, ਕੁਲਵਿੰਦਰ ਸ਼ਰਮਾ, ਜਗਦੀਸ਼ ਸਿੰਘ, ਕਿਰਪਾਲ ਸਿੰਘ, ਜਸਵਿੰਦਰ ਸਿੰਘ, ਅਮਿਤ ਕੰਬੋਜ, ਵਿੱਕੀ, ਬਲਜੀਤ ਸਿੰਘ ਮੌਜੂਦ ਸਨ। ਇਸ ਮੌਕੇ ਬੇਰੁਜ਼ਗਾਰ ਯੂਨੀਅਨ ਨੇ ਤਹਿਸੀਲਦਾਰ ਆਰ. ਕੇ. ਜੈਨ ਨੂੰ ਮੰਗ ਪੱਤਰ ਵੀ ਸੌਂਪਿਆ।

Related posts

ਕੌਮਾਂਤਰੀ ਗਿਰੋਹ ਦਾ ਪਰਦਾਫਾਸ਼, ਸਾਈਬਰ ਕ੍ਰਾਈਮ ਰਾਹੀਂ ਠੱਗੀ ਮਾਰਨ ਵਾਲੇ 4 ਕਾਬੂ

Manpreet Kaur

ਢਾਈ ਸਾਲਾਂ ‘ਚ ਸਿੱਖਿਆ ‘ਤੇ ਬਜਟ ਦਾ ਪੂਰਾ ਪੈਸਾ ਨਹੀਂ ਖਰਚ ਸਕੀ ਪੰਜਾਬ ਸਰਕਾਰ

Manpreet Kaur

ਬਿਜਲੀ ਅੰਦੋਲਨ ਸ਼ੁਰੂ, ‘ਆਪ’ ਨੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਮੰਗ-ਪੱਤਰ

admin

Leave a Comment