My blog
Punjab

ਸੰਗਰੂਰ ‘ਚ 5500 ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਆਏ ਸਾਹਮਣੇ

ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਲਗਾਈ ਗਈ ਫਟਕਾਰ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ, ਜਿਸ ਦੇ ਚੱਲਦੇ ਪਹਿਲਾਂ ਸਿਰਫ ਕਿਸਾਨਾਂ ਨੂੰ ਜੁਰਮਾਨਾ ਕੀਤਾ ਜਾ ਰਿਹਾ ਸੀ ਪਰ ਹੁਣ ਉਨ੍ਹਾਂ ਖਿਲਾਫ ਐਫ.ਆਰ.ਆਈ ਦਰਜ ਕਰਕੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਸੰਗਰੂਰ ਵਿਚ ਹੁਣ ਤੱਕ 5500 ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 1035 ਕਿਸਾਨਾਂ ਦੇ ਪਰਾਲੀ ਨੂੰ ਸਾੜਨ ‘ਤੇ ਚਲਾਨ ਕੱਟੇ ਗਏ ਅਤੇ 26 ਲੱਖ ਤੋਂ ਵੱਧ ਦੇ ਜ਼ੁਰਮਾਨੇ ਕੀਤੇ ਗਏ ਹਨ। ਉਥੇ ਹੀ 43 ਕਿਸਾਨਾਂ ਖਿਲਾਫ ਪੁਲਸ ਥਾਣੇ ਵਿਚ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ 800 ਤੋਂ ਜ਼ਿਆਦਾ ਕਿਸਾਨਾਂ ਦੀ ਜ਼ਮੀਨ ‘ਤੇ ਰੈਡ ਐਂਟਰੀ ਕੀਤੀ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਜਾਂ ਹੋਰ ਮਹਿਕਮਿਆਂ ਤੋਂ ਮਿਲਣ ਵਾਲੀ ਸਬਸਿਡੀ ਬੰਦ ਹੋ ਜਾਏਗੀ। ਜੇਕਰ ਕੋਈ ਕਿਸਾਨ ਖੇਤ ਵਿਚ ਪਰਾਲੀ ਨੂੰ ਅੱਗ ਲਗਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਦੀ ਤੁਰੰਤ ਗ੍ਰਿਫਤਾਰੀ ਕੀਤੀ ਜਾ ਰਹੀ ਹੈ।

Related posts

‘ਸੁਨੀਲ ਜਾਖੜ’ ਤੋਂ ਬਿਨਾ ਕਾਂਗਰਸ ਮਨਾਵੇਗੀ ਰਾਜੀਵ ਗਾਂਧੀ ਦਾ ਜਨਮਦਿਨ

Manpreet Kaur

ਮਾਣਹਾਨੀ ਦਾ ਕੇਸ : ਅਦਾਲਤ ‘ਚ ਅਗਲੀ ਸੁਣਵਾਈ 6 ਦਸੰਬਰ ਨੂੰ

Manpreet Kaur

ਮਜੀਠੀਆ ਖੁਦ ਦਾਖਾ ‘ਚ ਐੱਸ. ਐੱਚ. ਓ. ਲੱਗ ਕੇ ਦੇਖ ਲੈਣ : ਬਿੱਟੂ

Manpreet Kaur

Leave a Comment