My blog
Punjab

‘ਕਰਤਾਰਪੁਰ ਲਾਂਘੇ’ ਬਾਰੇ ਬਾਜਵਾ ਨੇ ਮੋਦੀ ‘ਤੇ ਲਾਏ ਦੋਸ਼

ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਰਤਾਰਪੁਰ ਲਾਂਘੇ ‘ਚ ਦੇਰੀ ਹੋਣ ‘ਤੇ ਪ੍ਰਧਾਨ ਮੰਤਰੀ ਮੋਦੀ ‘ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਲਾਂਘੇ ਦੇ ਕੰਮ ‘ਚ ਪਾਕਿਸਤਾਨ ਨੇ ਕਾਫੀ ਤੇਜ਼ੀ ਦਿਖਾਈ ਹੈ ਅਤੇ ਉਨ੍ਹਾਂ ਦਾ 90 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ, ਜਦੋਂ ਕਿ ਭਾਰਤ ਦੀ ਚਾਲ ਕਾਫੀ ਸੁਸਤ ਹੈ। ਉਨ੍ਹਾਂ ਕਿਹਾ ਕਿ ਜਿਸ ਤੇਜ਼ੀ ਨਾਲ ਭਾਰਤ ਵੱਲੋਂ ਕੰਮ ਚੱਲਣਾ ਚਾਹੀਦਾ ਸੀ, ਉਸ ਤੇਜ਼ੀ ਨਾਲ ਨਹੀਂ ਕੀਤਾ ਜਾ ਰਿਹਾ ਹੈ। ਬਾਜਵਾ ਨੇ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਭਾਰਤ ਵਲੋਂ ਕੰਮ ਸ਼ਾਇਦ ਤੈਅ ਸਮੇਂ ‘ਚ ਪੂਰਾ ਨਹੀਂ ਹੋ ਸਕੇਗਾ। ਉਨ੍ਹਾਂ ਕਿਹਾ ਕਿ ਲੋੜ ਦੇ ਹਿਸਾਬ ਨਾਲ ਉੱਥੇ ਅੱਧੇ ਲੋਕ ਕੰਮ ਕਰ ਰਹੇ ਹਨ। ਕਸ਼ਮੀਰ ਮਾਮਲੇ ‘ਤੇ ਪਾਕਿਸਤਾਨ ਦੀ ਪ੍ਰਤੀਕਿਰਿਆ ਬਾਰੇ ਬੋਲਦਿਆਂ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਕਸ਼ਮੀਰ ਵੱਖਰਾ ਮਾਮਲਾ ਹੈ ਅਤੇ ਕਰਤਾਰਪੁਰ ਸਾਹਿਬ ਲਾਂਘਾ ਬਿਲਕੁੱਲ ਵੱਖਰਾ ਮਾਮਲਾ ਹੈ। 

Related posts

ਪਦਮਸ਼੍ਰੀ ਸਨਮਾਨ ਵਾਪਸ ਕਰਨ ਲਈ ਤਿਆਰ ਹੋਏ ਫੂਲਕਾ, ਕੈਪਟਨ ਕੋਲ ਰੱਖੀ ਵੱਡੀ ਮੰਗ

Manpreet Kaur

ਬਟਾਲਾ ਫੈਕਟਰੀ ਧਮਾਕਾ ਮਾਮਲੇ ‘ਤੇ ਬੋਲੇ ਮਜੀਠੀਆ- ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ

Manpreet Kaur

550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੋਮਣੀ ਕਮੇਟੀ ਵਫਦ ਵਲੋਂ ਕੈਪਟਨ ਨਾਲ ਮੁਲਾਕਾਤ

Manpreet Kaur

Leave a Comment