My blog
Punjab

ਪੰਜਾਬ ‘ਚ ਆਏ ਹੜ੍ਹਾਂ ਨਾਲ ਹੋਈ ਬਰਬਾਦੀ ਕਾਰਨ ਕੈਪਟਨ ‘ਤੇ ਵਰ੍ਹੇ ਬੈਂਸ

ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਖਾਲਸਾ ਏਡ ਸੰਸਥਾ ਜ਼ਰੀਏ ਦੋ ਵਿਧਾਇਕਾਂ ਅਤੇ ਲੁਧਿਆਣਾ ਦੇ 7 ਕੌਂਸਲਰਾਂ ਦੀ ਇਕ ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕੈਪਟਨ ਸਰਕਾਰ ‘ਤੇ ਵਰਦੇ ਹੋਏ ਕਿਹਾ ਕਿ ਹੜ੍ਹ ਪੀੜਤਾਂ ਦੇ ਲਈ ਸਰਕਾਰ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਲੰਧਰ ਦੇ ਲੋਹੀਆਂ ‘ਚ ਸਭ ਤੋਂ ਵਧ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਥੋਂ ਦੇ ਪਿੰਡ ਜਾਨੀਆ ਚਾਹਲ, ਮੰਡਾਲਾ, ਗਿੱਦੜਪਿੰਡੀ ਅਤੇ ਸੁਲਤਾਨਪੁਰ ਵਿਖੇ ਨਾਲ ਲੱਗਦੇ ਪਿੰਡਾਂ ‘ਚ ਹੜ੍ਹ ਨਾਲ ਪਏ ਪਾੜ 12 ਦਿਨ ਬੀਤਣ ਦੇ ਬਾਵਜੂਦ ਵੀ ਸਰਕਾਰ ਪੂਰ ਨਹੀਂ ਸਕੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਲਕਿਆਂ ‘ਚ ਨਾਜਾਇਜ਼ ਮਾਈਨਿੰਗ ਕਾਰਨ ਹੀ ਹੜ੍ਹ ਵਰਗੇ ਹਾਲਾਤ ਹੋਏ ਹਨ। 

Related posts

‘ਪ੍ਰਕਾਸ਼ ਸਿੰਘ ਬਾਦਲ’ ਅਜਿਹੇ ਨੇਤਾ, ਜੋ ਸਾਂਝੇ ਪੰਜਾਬ ‘ਚ ਵਿਧਾਇਕ ਤੇ ਹੁਣ ਵੀ

Manpreet Kaur

ਪੰਜਾਬ ਕਾਂਗਰਸ ਦਾ ਰਵੀਦਾਸ ਭਾਈਚਾਰੇ ਨੂੰ ਸਮਰਥਨ, ਕੀਤੀ ਖਾਸ ਅਪੀਲ

Manpreet Kaur

ਸੁਬਰਾਮਨੀਅਮ ਸਵਾਮੀ ਵੱਲੋਂ ਕਰਤਾਰਪੁਰ ਲਾਂਘੇ ਸਬੰਧੀ ਦਿੱਤਾ ਬਿਆਨ ਨਿੰਦਨਯੋਗ : ਚੀਮਾ

Manpreet Kaur

Leave a Comment