My blog
Punjab

ਹੁਣ ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ

ਬਲੌਂਗੀ-ਖਰੜ ਰੋਡ ‘ਤੇ ਬਣ ਰਹੇ ਫਲਾਈਓਵਰ ਦੇ ਹੇਠਾਂ ਟ੍ਰੈਫਿਕ ਦੇ ਰੋਜ਼ਾਨਾ ਲੱਗ ਰਹੇ ਲੰਬੇ ਜਾਮ ਤੋਂ ਹੁਣ ਰਾਹਤ ਮਿਲਣ ਦੀ ਸੰਭਾਵਨਾ ਬਣ ਗਈ ਹੈ। ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਇੱਥੇ ਫਲਾਈਓਵਰ ਦੇ ਹੇਠਾਂ ਐਲੀਵੇਟਿਡ ਰੋਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਫਲਾਈਓਵਰ ਬਣਾਉਣ ਵਾਲੀ ਕੰਪਨੀ ਵਲੋਂ ਇਸ ਫਲਾਈਓਵਰ ਪ੍ਰਾਜੈਕਟ ਦੇ ਪਹਿਲੇ ਫੇਜ਼ ਦਾ ਕੰਮ 15 ਦਿਨਾਂ ‘ਚ ਖਤਮ ਕੀਤੇ ਜਾਣ ਦੀ ਸੰਭਾਵਨਾ ਹੈ। ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਡੀ. ਸੀ. ਗਿਰੀਸ਼ ਦਿਆਲਨ ਨੇ ਕੰਸਟਰਕਸ਼ਨ ਕੰਪਨੀ ਐੱਲ. ਐਂਡ. ਟੀ. ਦੇ ਨਾਲ ਮੀਟਿੰਗ ਕਰਕੇ ਫਲਾਈਓਵਰ ਪ੍ਰਾਜੈਕਟ ਦੇ ਤਹਿਤ ਐਲੀਵੇਟਿਡ ਰੋਡ ਦੇ ਛੇਤੀ ਨਿਰਮਾਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਕਾਰਨ ਕੰਪਨੀ ਨੇ ਐਲੀਵੇਟਿਡ ਰੋਡ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। 

Related posts

ਪੰਜਾਬ ਬੋਲਦਾ ਹੈ ਮੁਹਿੰਮ ਤਹਿਤ ਅੱਜ ਭਗਵੰਤ ਮਾਨ ਨੇ ਜਲਾਲਾਬਾਦ ‘ਚ ਕੀਤੀ ਰੈਲੀ

Manpreet Kaur

‘ਆਪ’ ‘ਚ ਵਧਿਆ ਕਲੇਸ਼, ਅਮਨ ਅਰੋੜਾ ਨੇ ਭਗਵੰਤ ਮਾਨ ਨੂੰ ਚਿੱਠੀ ਲਿੱਖ ਮੰਗੀ ਕਾਰਵਾਈ

Manpreet Kaur

ਪਾਕਿ ਸਰਕਾਰ ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ ਪੁਖਤਾ ਪ੍ਰਬੰਧ ਕਰੇ: ਭੋਮਾ, ਜੰਮੂ

Manpreet Kaur

Leave a Comment