My blog
Punjab

‘ਸੁਰਜੀਤ ਧੀਮਾਨ’ ਦੀ ਕਾਂਗਰਸ ਨਾਲ ਫਿਰ ਖੜਕੀ, ਨਹੀਂ ਲਿਆ ਕੈਬਨਿਟ ਰੈਂਕ!

 ਪੰਜਾਬ ਸਰਕਾਰ ਵਲੋਂ ਸੂਬੇ ਦੇ 6 ਵਿਧਾਇਕਾਂ ਨੂੰ ਕੈਬਨਿਟ ਰੈਂਕ ਦਾ ਦਰਜਾ ਦਿੱਤਾ ਗਿਆ ਹੈ, ਜਿਨ੍ਹਾਂ ‘ਚ ਪਹਿਲਾਂ ਅਮਰਗੜ੍ਹ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦਾ ਨਾਂ ਵੀ ਸ਼ਾਮਲ ਸਨ। ਸੂਤਰਾਂ ਦੇ ਮੁਤਾਬਕ ਸੁਰਜੀਤ ਧੀਮਾਨ ਨੇ ਕੈਬਨਿਟ ਰੈਂਕ ਲੈਣ ਤੋਂ ਸਾਫ ਇਨਕਾਰ ਦਿੱਤਾ। ਦੱਸਣਯੋਗ ਹੈ ਕਿ ਸੁਰਜੀਤ ਧੀਮਾਨ ਕੈਬਨਿਟ ਮੰਤਰੀ ਨਾ ਬਣਾਏ ਜਾਣ ਕਾਰਨ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਆਪਣੀ ਹੀ ਸਰਕਾਰ ਖਿਲਾਫ ਪ੍ਰੈਸ ਕਾਨਫਰੰਸ ਕਰ ਚੁੱਕੇ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਪਾਰਟੀ ਵਲੋਂ ਇਹ ਆਫਰ ਠੁਕਰਾ ਦਿੱਤਾ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਪਾਰਟੀ ਵਲੋਂ ਬੀਤੇ ਦਿਨ ਟਾਂਡਾ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਚੀਆਂ, ਫਤਿਹਗੜ੍ਹ ਤੋਂ ਕੁਲਜੀਤ ਸਿੰਘ ਨਾਗਰਾ, ਅੰਮ੍ਰਿਤਸਰ ਸਾਊਥ ਤੋਂ ਇੰਦਰਬੀਰ ਸਿੰਘ ਬੁਲਾਰੀਆ, ਅਟਾਰੀ ਤੋਂ ਤਰਸੇਮ ਡੀ. ਸੀ., ਫਰੀਦਕੋਚਟ ਤੋਂ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਗਿੱਦੜਬਾਹਾ ਤੋਂ ਰਾਜਾ ਵੜਿੰਗ ਨੂੰ ਕੈਬਨਿਟ ਰੈਂਕ ਦਾ ਦਰਜਾ ਦਿੱਤਾ ਹੈ। ਇਨ੍ਹਾਂ ਵਿਧਾਇਕਾਂ ਨੂੰ ਮੁੱਖ ਮੰਤਰੀ ਦਾ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।

Related posts

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਅੰਤਰ-ਧਰਮ ਕੇਂਦਰ ਲਈ 67.5 ਕਰੋੜ ਰੁਪਏ ਮਨਜ਼ੂਰ : ਹਰਸਿਮਰਤ ਬਾਦਲ

Manpreet Kaur

ਲੁਧਿਆਣਾ ‘ਚ ‘ਰੋਜ਼ਗਾਰ ਮੇਲੇ’ ਦਾ ਆਯੋਜਨ, ਪੁੱਜੇ 2000 ਵਿਦਿਆਰਥੀ

admin

ਬੰਦ ਦਾ ਅਸਰ : ਜਲੰਧਰ ਤੋਂ ਅੰਮ੍ਰਿਤਸਰ ਏਅਰਪਰੋਟ ਜਾਣ ਵਾਲੇ ਰਸਤੇ ਬੰਦ

Manpreet Kaur

Leave a Comment