My blog
Sports

ਆਸਟਰੇਲੀਆ ਵਿਰੁੱਧ ਡੈਬਿਊ ਕਰੇਗਾ ਪਾਕਿ ਦਾ 16 ਸਾਲਾ ਨਸੀਮ

 ਨੌਜਵਾਨ ਗੇਂਦਬਾਜ਼ ਨਸੀਮ ਸ਼ਾਹ ਪਾਕਿਸਤਾਨ ਲਈ ਟੈਸਟ ਮੈਚ ਖੇਡਣ ਵਾਲੇ ਨੌਜਵਾਨ ਕ੍ਰਿਕਟਰਾਂ ਵਿਚ ਸ਼ਾਮਲ ਹੋ ਜਾਵੇਗਾ। ਪਾਕਿਸਤਾਨੀ ਕਪਤਾਨ ਅਜ਼ਹਰ ਅਲੀ ਨੇ ਬੁੱਧਵਾਰ ਪੁਸ਼ਟੀ ਕੀਤੀ ਕਿ 16 ਸਾਲ ਦਾ ਇਹ ਖਿਡਾਰੀ ਗਾਬਾ ‘ਚ ਆਸਟਰੇਲੀਆ ਵਿਰੁੱਧ ਡੈਬਿਊ ਕਰੇਗਾ। ਪਿਛਲੇ ਹਫਤੇ ਨਸੀਮ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ ਪਰ ਉਸ ਨੇ ਦੌਰੇ ‘ਤੇ ਟੀਮ ਦੇ ਨਾਲ ਬਣੇ ਰਹਿਣ ਦਾ ਫੈਸਲਾ ਕੀਤਾ। ਉਸ ਨੇ ਪਰਥ ‘ਚ ਆਸਟਰੇਲੀਆ ਏ ਵਿਰੁੱਧ 8 ਓਵਰ ਦੇ ਸਪੈਲ ‘ਚ ਪ੍ਰਭਾਵਿਤ ਕੀਤਾ ਸੀ। ਅਜ਼ਹਰ ਨੇ ਬ੍ਰਿਸਬੇਨ ‘ਚ ਸੀਰੀਜ਼ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਕਿਹਾ ਕਿ ਅਸੀਂ ਨਿਸ਼ਚਿਤ ਰੂਪ ਨਾਲ ਉਸ ਨੂੰ ਖਿਡਾਉਣ ਦੇ ਵਾਰੇ ‘ਚ ਸੋਚ ਰਹੇ ਹਾਂ, ਉਹ ਸੱਚਮੁਚ ਬਹੁਤ ਵਧੀਆ ਗੇਂਦਬਾਜ਼ੀ ਕਰ ਰਿਹਾ ਹੈ। ਕੁਝ ਹੀ ਖਿਡਾਰੀਆਂ ਨੇ 16 ਸਾਲ ਦੀ ਉਮਰ ‘ਚ ਡੈਬਿਊ ਕੀਤਾ ਹੈ ਜਿਸ ‘ਚ ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਸ਼ਾਮਲ ਹਨ।

Related posts

ਏਸ਼ੇਜ਼ ਟੈਸਟ : ਸਮਿਥ ਦੇ ਦੋਹਰੇ ਸੈਂਕੜੇ ਨਾਲ ਆਸਟਰੇਲੀਆ ਮਜ਼ਬੂਤ ਸਥਿਤੀ ‘ਤੇ

Manpreet Kaur

ਵ੍ਹੀਲਚੇਅਰ ਬਾਸਕਟਬਾਲ: ਪੰਜਾਬ ਦੀ ਜੇਤੂ ਲੈਅ ਬਰਕਰਾਰ

admin

ਹਨੁਮਾ ਨੇ ਇਸ ਮੈਚ ’ਚ ਆਪਣੀ ਪ੍ਰਤਿਭਾ ਸਾਬਤ ਕੀਤੀ : ਵਿਰਾਟ

Manpreet Kaur

Leave a Comment