My blog
Sports

ਇੰਗਲੈਂਡ ਵਲੋਂ ਬਰਨਸ ਤੇ ਜੋ ਰੂਟ ਨੇ ਲਾਏ ਸੈਂਕੜੇ ਪਰ ਨਿਊਜ਼ੀਲੈਂਡ ਦਾ ਪੱਲੜਾ ਭਾਰੀ

ਇੰਗਲੈਂਡ ਨੇ ਓਪਨਰ ਰੋਰੀ ਬਰਨਸ (101) ਤੇ ਕਪਤਾਨ ਜੋ ਰੂਟ (ਅਜੇਤੂ 114) ਦੇ ਸ਼ਾਨਦਾਰ ਸੈਂਕੜਿਆਂ ਨਾਲ ਨਿਊਜ਼ੀਲੈਂਡ ਵਿਰੁੱਧ ਦੂਜੇ ਟੈਸਟ ਦੇ ਤੀਜੇ ਦਿਨ ਐਤਵਾਰ ਨੂੰ 5 ਵਿਕਟਾਂ ‘ਤੇ 269 ਦੌੜਾਂ ਬਣਾ ਲਈਆਂ। ਇੰਗਲੈਂਡ ਅਜੇ ਵੀ ਨਿਊਜ਼ੀਲੈਂਡ ਦੇ ਪਹਿਲੀ ਪਾਰੀ ਦੇ 375 ਦੌੜਾਂ ਦੇ ਸਕੋਰ ਤੋਂ 106 ਦੌੜਾਂ ਪਿੱਛੇ ਹੈ ਤੇ ਇਸ ਤਰ੍ਹਾਂ ਮੇਜ਼ਬਾਨ ਦਾ ਪੱਲੜਾ ਅਜੇ ਭਾਰੀ ਹੈ। ਇੰਗਲੈਂਡ ਨੇ 2 ਵਿਕਟਾਂ ‘ਤੇ 39 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਬਰਨਸ ਨੇ 24 ਤੇ ਰੂਟ ਨੇ 6 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਨੇ ਤੀਜੀ ਵਿਕਟ ਲਈ 177 ਦੌੜਾਂ ਦੀ ਸਾਂਝੇਦਾਰੀ ਕੀਤੀ।

Related posts

ਰਾਹੁਲ ਨਾਲ ਵੀ ਬਿਠਾਵਾਂਗਾ ਤਾਲਮੇਲ: ਰੋਹਿਤ

admin

ਨੇਮਾਰ ’ਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਮਹਿਲਾ ਨੇ ਟੀਵੀ ਇੰਟਰਵਿਊ ’ਚ ਕੀਤੇ ਕਈ ਖੁਲਾਸੇ

admin

ਵੈਸਟ ਇੰਡੀਜ਼ ਤੇ ਦੱਖਣੀ ਅਫਰੀਕਾ ’ਚ ਭੇੜ ਅੱਜ

admin

Leave a Comment