My blog
Sports

ਕੋਚਿੰਗ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਨਿਰਾਸ਼ ਬਾਂਗੜ ਨੇ ਦਿੱਤਾ ਇਹ ਬਿਆਨ

ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਕੋਚ ਰਹੇ ਸੰਜੇ ਬਾਂਗੜ ਨੇ ਰਾਸ਼ਟਰੀ ਟੀਮ ਦੇ ਕੋਚਿੰਗ ਸਟਾਫ ਤੋਂ ਹਟਾਉਣ ਜਾਣ ‘ਤੇ ਨਿਰਾਸ਼ਾ ਜਤਾਈ ਹੈ। ਬਾਂਗੜ ਮੁੱਖ ਕੋਚ ਰਵੀ ਸ਼ਾਸਤਰੀ ਦੇ ਨਾਲ ਕੋਚਿੰਗ ਸਟਾਫ ਦਾ ਹਿੱਸਾ ਸਨ ਅਤੇ ਬੱਲੇਬਾਜ਼ੀ ਕੋਚ ਦੇ ਅਹੁਦੇ ‘ਤੇ ਸੀ ਪਰ ਆਪਣੇ 5 ਸਾਲ ਦੇ ਸਫਲ ਕਾਰਜਕਾਲ ਦੇ ਬਾਵਜੂਦ ਬਾਂਗੜ ਨੂੰ ਬੇਦਖਲ ਕਰ ਦਿੱਤਾ ਗਿਆ ਅਤੇ ਆਪਣਾ ਅਹੁਦਾ ਗੁਆਉਣ ਵਾਲੇ ਉਹ ਕੋਚਿੰਗ ਸਟਾਫ ਦੇ ਇਕਲੌਤੇ ਮੈਂਬਰ ਸੀ। ਬਾਂਗੜ ਨੇ ਹਾਲਾਂਕਿ ਨਾਲ ਹੀ ਕਿਹਾ ਉਸ ਨੂੰ ਇਸ ਗੱਲ ‘ਤੇ ਮਾਣ ਹੈ ਕਿ ਉਸਦੀ ਟੀਮ ਨੇ ਉਸਦੇ ਕਾਰਜਕਾਲ ਵਿਚ ਕਾਫੀ ਸਫਲਤਾ ਹਾਸਲ ਕੀਤੀ ਹੈ। ਸਾਬਕਾ ਬੱਲੇਬਾਜ਼ੀ ਕੋਚ ਨੇ ਕਿਹਾ ਕਿ ਟੀਮ ਉਸਦੇ ਕਾਰਜਕਾਲ ਦੌਰਾਨ ਲਗਾਤਾਰ 3 ਸਾਲਾਂ ਤੱਕ ਨੰਬਰ ਇਕ ਟੈਸਟ ਰੈਂਕਿੰਗ ‘ਤੇ ਰਹੀ। ਸਾਬਕਾ ਬੱਲੇਬਾਜ਼ੀ ਕੋਚ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਉਹ ਅਜੇ ਤੁਰੰਤ ਦੇਸ਼ ਤੋਂ ਬਾਹਰ ਕੋਚਿੰਗ ਅਹੁਦੇ ‘ਤੇ ਕੰਮ ਨਹੀਂ ਕਰਨਗੇ ਕਿਉਂਕਿ ਉਹ ਪਿਛਲੇ 5 ਸਾਲਾਂ ਤੋਂ ਲਗਾਤਾਰ ਯਾਤਰਾ ਕਰ ਰਹੇ ਹਨ। ਬਾਂਗੜ ਨੇ ਕਿਹਾ ਕਿ ਦੁਖੀ ਹੋਣਾ ਆਮ ਗੱਲ ਹੈ ਪਰ ਇਹ ਕੁਝ ਹੀ ਦਿਨਾ ਲਈ ਹੁੰਦੀ ਹੈ। ਮੈਂ ਬੀ. ਸੀ. ਸੀ. ਆਈ. ਅਤੇ ਸਾਰੇ ਕੋਚਾਂ ਡੰਕਨ ਫਲੈਚਰ, ਅਨਿਲ ਕੁੰਬਲੇ ਅਤੇ ਰਵੀ ਸ਼ਾਸਤਰੀ ਨੂੰ ਵੀ 5 ਸਾਲਾਂ ਤਕ ਭਾਰਤੀ ਟੀਮ ਦੇ ਨਾਲ ਕੰਮ ਕਰਨ ਦਾ ਮੌਕਾ ਦਿੱਤੇ ਜਾਣ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।

Related posts

ਫੀਫਾ ਮਹਿਲਾ ਵਿਸ਼ਵ ਕੱਪ: ਕੈਨੇਡਾ ਨੇ ਕੈਮਰੂਨ ਨੂੰ ਹਰਾਇਆ

admin

ਮੁੱਖ ਕੋਚ ਬਣਦੇ ਹੀ ਮਿਸਬਾਹ ਨੇ ਕਪਤਾਨ ਸਰਫਰਾਜ਼ ਦੀ ਸਮੀਖਿਆ ਕਰਨੀ ਕੀਤੀ ਸ਼ੁਰੂ

Manpreet Kaur

ਆਨੰਦ ਨੇ ਅਰੋਨੀਅਨ ਨਾਲ ਡਰਾਅ ਖੇਡਿਆ

admin

Leave a Comment