My blog
Sports

ਭਾਰਤ-ਬੰਗਲਾਦੇਸ਼ ਨੇ ਗੁਲਾਬੀ ਗੇਂਦ ਨਾਲ ਕੀਤਾ ਅਭਿਆਸ

ਭਾਰਤ ਤੇ ਬੰਗਲਾਦੇਸ਼ ਵਿਚਾਲੇ 22 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਇਤਿਹਾਸਕ ਡੇਅ-ਨਾਈਟ ਟੈਸਟ ਤੋਂ ਪਹਿਲਾਂ ਬੁੱਧਵਾਰ ਨੂੰ ਈਡਨ ਗਾਰਡਨ ‘ਤੇ ਦੋਵਾਂ ਟੀਮਾਂ ਨੇ ਗੁਲਾਬੀ ਗੇਂਦ ਨਾਲ ਅਧਿਕਾਰਤ ਤੌਰ ‘ਤੇ ਅਭਿਆਸ ਕੀਤਾ। ਦੋਵੇਂ ਕ੍ਰਿਕਟ ਟੀਮਾਂ ਮੰਗਲਵਾਰ ਨੂੰ ਕੋਲਕਾਤਾ ਪਹੁੰਚ ਗਈਆਂ ਸਨ, ਜਿਥੇ ਉਹ ਆਪਣੇ ਕ੍ਰਿਕਟ ਇਤਿਹਾਸ ‘ਚ ਪਹਿਲੀ ਵਾਰ ਡੇਅ-ਨਾਈਟ ਸਵਰੂਪ ਵਿਚ ਟੈਸਟ ਖੇਡਣ ਉਤਰਨਗੀਆਂ। ਇਸ ਮੈਚ ਨੂੰ ਯਾਦਗਾਰੀ ਬਣਾਉਣ ਲਈ ਪੂਰੇ ਸ਼ਹਿਰ ਵਿਚ ਹੀ ਜ਼ੋਰਦਾਰ ਤਿਆਰੀਆਂ ਕੀਤੀਆਂ ਗਈਆਂ ਹਨ, ਨਾਲ ਹੀ ਮੈਚ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਦਾ ਦਿੱਤਾ ਗਿਆ ਹੈ, ਜਿਹੜੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੁਖੀ ਸੌਰਭ ਗਾਂਗੁਲੀ ਦੇ ਸੱਦੇ ‘ਤੇ ਆਪਣੀ ਟੀਮ ਦਾ ਹੌਸਲਾ ਵਧਾਉਣ ਲਈ ਇਥੇ ਮੌਜੂਦ ਰਹੇਗੀ। ਮਹਿਮਾਨ ਬੰਗਲਾਦੇਸ਼ ਟੀਮ ਨੂੰ ਸਵੇਰੇ 10 ਵਜੇ ਤੋਂ 1 ਵਜੇ ਤਕ ਈਡਨ ਗਾਰਡਨ ਮੈਦਾਨ ‘ਤੇ ਗੁਲਾਬੀ ਗੇਂਦ ਨਾਲ ਅਭਿਆਸ ਕਰਨ ਦਾ ਸਮਾਂ ਦਿੱਤਾ ਗਿਆ, ਜਦਕਿ ਮੇਜ਼ਬਾਨ ਭਾਰਤੀ ਟੀਮ ਇਸ ਤੋਂ ਬਾਅਦ ਇਥੇ ਅਭਿਆਸ ਲਈ ਉਤਰੀ।

Related posts

ਟੀਮ ਇੰਡੀਆ ’ਤੇ ਕੋਈ ਦਬਾਅ ਨਹੀਂ: ਪੰਡਿਆ

admin

ਸਿੰਗਾਪੁਰ ਦੀ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਇਸ ਟੀਮ ਨੂੰ ਹਰਾ ਕੇ ਮਚਾਇਆ ਧਮਾਲ

Manpreet Kaur

ਕੋਹਲੀ-ਰੋਹਿਤ ਵਿਚਾਲੇ ਨੰਬਰ ਇਕ ਬਣਨ ਦੀ ਜੰਗ, ਅੰਕੜੇ ਦੇਖ ਹੋਵਗੀ ਹੈਰਾਨੀ

Manpreet Kaur

Leave a Comment