My blog
Sports

ਭਾਰਤ ਲਈ ਵੱਡਾ ਝਟਕਾ, ਅਹਿਮ ਮੁਕਾਬਲੇ ਤੋਂ ਪਹਿਲਾਂ ਬੀਮਾਰ ਹੋਏ ਫੁੱਟਬਾਲ ਟੀਮ ਦੇ ਕਪਤਾਨ ਛੇਤਰੀ

ਭਾਰਤੀ ਫੁੱਟਬਾਲ ਟੀਮ ਨੂੰ ਅੱਜ 2020 ਫੀਫਾ ਵਰਲਡ ਕੱਪ ਦੇ ਕੁਆਲੀਫਾਇਰ ਮੁਕਾਬਲੇ ‘ਚ ਕਤਰ ਦੀ ਮਜਬੂਤ ਟੀਮ ਨਾਲ ਖੇਡਣਾ ਹੈ। ਇਸ ਮੈਚ ਤੋਂ ਪਹਿਲਾਂ ਭਾਰਤ ਲਈ ਚੰਗੀ ਖਬਰ ਨਹੀਂ ਆ ਰਹੀ ਹੈ। ਜਾਣਕਾਰੀ ਮੁਤਾਬਕ ਟੀਮ ਦੇ ਕਪਤਾਨ ਸੁਨੀਲ ਛੇਤਰੀ ਬੀਮਾਰ ਹਨ ਅਤੇ ਅੱਜ ਦੇ ਮੁਕਾਬਲੇ ‘ਚ ਉਨ੍ਹਾਂ ਦਾ ਖੇਡਣਾ ਸ਼ੱਕੀ ਲੱਗ ਰਿਹਾ ਹੈ।

ਓਮਾਨ ਦੇ ਖਿਲਾਫ ਕੁਆਲੀਫਾਇਰ ਦੇ ਪਹਿਲੇ ਮੁਕਾਬਲੇ ‘ਚ ਘਰ ‘ਚ ਖੇਡਦੇ ਹੋਏ ਭਾਰਤੀ ਟੀਮ ਨੂੰ 1-2 ਨਾਲ ਹਾਰ ਮਿਲੀ ਸੀ। ਹੁਣ ਕਤਰ ਦੇ ਖਿਲਾਫ ਟੀਮ ਨੂੰ ਜਿੱਤ ਦਰਜ ਕਰਨਾ ਜਰੂਰੀ ਹੈ। ਇਸ ਮੈਚ ਤੋਂ ਪਹਿਲਾਂ ਖਬਰ ਆਈ ਹੈ ਕਿ ਕਪਤਾਨ ਛੇਤਰੀ ਨੂੰ ਬੁਖਾਰ ਹੈ ਅਤੇ ਕਤਰ ਦੇ ਖਿਲਾਫ ਹੋਣ ਵਾਲੇ ਮੁਕਾਬਲੇ ਲਈ ਉਪਲੱਬਧ ਨਹੀਂ ਹੋ ਸਕਣਗੇ। ਦੋਹਾ ‘ਚ ਮੈਚ ਦੇ ਪਹਿਲੇ ਹੋਏ ਅਭਿਆਸ ਸੈਸ਼ਨ ‘ਚ ਵੀ ਛੇਤਰੀ ਨੇ ਹਿੱਸਾ ਨਹੀਂ ਲਿਆ ਸੀ। ਜਾਣਕਾਰੀ ਮੁਤਾਬਕ ਭਾਰਤੀ ਟੀਮ ਦੇ ਦੋਹਾ ਪੁੱਜਣ ਤੋਂ ਬਾਅਦ ਤੋਂ ਹੀ ਕਪਤਾਨ ਦੀ ਸਿਹਤ ਚੰਗੀ ਨਹੀਂ ਹੈ। ਪਿਛਲੇ ਦੋ ਦਿਨਾਂ ਤੋਂ ਉਹ ਬੁਖਾਰ ਤੋਂ ਦੁੱਖੀ ਹਨ।

Related posts

ਵਰਲਡ ਕੱਪ ਦੌਰਾਨ ਲੱਗਭਗ 80,000 ਭਾਰਤੀ ਬ੍ਰਿਟੇਨ ਦੀ ਕਰਨਗੇ ਯਾਤਰਾ

admin

ਯੁਵਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ

admin

ਫੈਡਰਰ 13ਵੇਂ ਹਾਲੇ ਫਾਈਨਲ ‘ਚ ਗੋਫਿਨ ਨਾਲ ਭਿੜਨਗੇ

admin

Leave a Comment