My blog
Sports

ਮਹਿਲਾਵਾਂ ਨੇ ਹਿਜਾਬ ਪਹਿਨ ਕੇ ਖੇਡਿਆ ਫੁੱਟਬਾਲ, ਫੀਫਾ ਨੇ ਕਿਹਾ- ‘ਗੋਲ ਆਫ ਦਿ ਈਅਰ’

 ਫੁੱਟਬਾਲ ਮੈਚ ਦੌਰਾਨ ਤੁਸੀਂ ਕਈ ਗੋਲ ਹੁੰਦੇ ਦੇਖੇ ਹੋਣਗੇ ਜਿਸ ਨੂੰ ਦੇਖ ਕੇ ਤੁਸੀਂ ਪ੍ਰਭਾਵਿਤ ਵੀ ਹੋਏ ਹੋਵੋਗੇ ਪਰ ਬਾਸਕੇਟਬਾਲ ਦੇ ਮੈਦਾਨ ‘ਚ ਅਨੋਖੇ ਅੰਦਾ ‘ਚ ਜੇਕਰ ਕੋਈ ਸ਼ਾਨਦਾਰ ਗੋਲ ਕਰੇ ਤਾਂ ਉਸ ਦਾ ਮਜ਼ਾ ਹੀ ਕੁਝ ਹੋਰ ਹੈ। ਇਕ ਅਜਿਹੀ ਹੀ ਵੀਡੀਓ ਜਿਸ ਵਿਚ ਹਿਜਾਬ ਪਹਿਨ ਕੇ ਕੁਝ ਮਹਿਲਾਵਾਂ ਵੱਲੋਂ ਬਾਸਕੇਟਬਾਲ ਦੇ ਮੈਦਾਨ ‘ਚ ਫੁੱਟਬਾਲ ਖੇਡਿਆ ਗਿਆ। ਇਸ ਵਾਇਰਲ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਫੀਫਾ ਮਹਿਲਾ ਵਰਲਡ ਕੱਪ ਦੇ ਟਵਿੱਟਰ ਹੈਂਡਲ ਨੇ ਇਸ ਦੀ ਵੀਡੀਓ ਨੂੰ ਅਪਲੋਡ ਕੀਤਾ ਹੈ। ਇਸ 9 ਸੈਕੰਡ ਦੀ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਹਿਜਾਬ ਵਿਚ ਕੁਝ ਮਹਿਲਾਵਾਂ ਫੁੱਟਬਾਲ ਖੇਡਦੀਆਂ ਦਿਸ ਰਹੀਆਂ ਹਨ। ਇਸ ‘ਚ ਸਟ੍ਰਾਈਕਰ ਗੋਲ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਇਸ ਵਿਚ ਅਸਫਲ ਰਹਿੰਦੀ ਹੈ ਪਰ ਇਸ ਤੋਂ ਬਾਅਦ ਉਹ ਬਾਲਕੇਟਬਾਲ ਪੋਸਟ ਵਿਚ ਸਫਲ ਰੂਪ ‘ਚ ਚਲੀ ਜਾਂਦੀ ਹੈ। ਫੀਫਾ ਮਹਿਲਾ ਵਰਲਡ ਕੱਪ ਦੇ ਟਵਿੱਟਰ ਹੈਂਡਲ ਵੱਲੋਂ ਇਸ ਵੀਡੀਓ ਨੂੰ ਅਪਲੋਡ ਕਰਨ ਤੋਂ ਬਾਅਦ ਤਾਂ ਜਿਵੇਂ ਕੁਮੈਂਟਸ ਦਾ ਹੜ੍ਹ ਹੀ ਆ ਗਿਆ। ਇਕ ਯੂਜ਼ਰ ਨੇ ਲਿਖਿਆ ਕਿ ਯਕੀਨੀ ਤੌਰ ‘ਤੇ ਇਸ ਨੂੰ ‘ਗੋਲ ਆਫ ਦਿ ਈਅਰ’ ਮੰਨਿਆ ਜਾਣਾ ਚਾਹੀਦਾ ਹੈ। ਦੱਸ ਦਈਏ ਕਿ 2016 ਵਿਚ ਜੋਰਡਨ ਨੇ ਅੰਡਰ-17 ਮਹਿਲਾ ਵਰਲਡ ਕੱਪ ਦਾ ਆਯੋਜਨ ਕੀਤਾ ਸੀ। 2014 ਤੋਂ ਬਾਅਦ ਇਹ ਪਹਿਲਾ ਕੋਈ ਵੱਡਾ ਫੀਫਾ ਟੂਰਨਾਮੈਂਟ ਹੋਇਆ ਸੀ। ਇਸ ਦੇ ਬਾਅਦ ਤੋਂ ਬਾਅਦ ਹੋਰ ਵੀ ਕਈ ਸ਼ਾਨਦਾਰ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਮਹਿਲਾਵਾਂ ਨੇ ਸ਼ਾਨਦਾਰ ਗੋਲ ਕੀਤੇ ਹਨ।

Related posts

ਸਮਿਥ-ਵਾਰਨਰ ਦੀ ਹੂਟਿੰਗ ਨਾ ਕਰਨ ਫੈਨਜ਼ : ਲੈਂਗਰ

admin

ਯੂ.ਪੀ. ਦੀ ਵੇਟਲੀਫਟਰ ਸਵਾਤੀ ਸਿੰਘ ਮੁਸ਼ਕਿਲਾਂ ‘ਚ, ਸੈਂਪਲ ‘ਚ ਆਇਆ ਮਾਰਫੀਨ

admin

ਕੋਹਲੀ ਦੁਨੀਆ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ‘ਚ ਸ਼ਾਮਲ, ਮੈਸੀ ਬਣੇ ਨੰਬਰ ਵੰਨ

admin

Leave a Comment