My blog
Sports

ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ BCCI ਪ੍ਰਧਾਨ ਦੇ ਰੂਪ ‘ਚ ਸੰਭਾਲਿਆ ਅਹੁਦਾ

ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫਲ ਕਪਤਾਨਾਂ ਵਿਚ ਇਕ ਸੌਰਵ ਗਾਂਗੁਲੀ ਸਾਲਾਨਾ ਆਮ ਬੈਠਕ ਤੋਂ ਬਾਅਦ ਬੀ. ਸੀ. ਸੀ. ਆਈ. ਦੇ 39ਵੇਂ ਪ੍ਰਧਾਨ ਚੁਣੇ ਗਏ ਹਨ। ਇਸ ਦੇ ਨਾਲ ਹੀ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੀ ਗਈ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਦੇ 33 ਮਹੀਨੇ ਦਾ ਕਾਰਜਕਾਲ ਖਤਮ ਹੋ ਗਿਆ ਹੈ। ਗਾਂਗੁਲੀ ਦੀ ਬੀ. ਸੀ. ਸੀ. ਆਈ. ਦੇ ਪ੍ਰਧਾਨ ਅਹੁਦੇ ਲਈ ਚੋਣ ਸਰਬਸੰਮਤੀ ਨਾਲ ਹੋਈ ਹੈ। ਇਸ ਤੋਂ ਇਲਾਵਾ ਬੋਰਡ ਦੇ ਹੋਰ ਮੈਂਬਰ ਵੀ ਆਪਣੀ-ਆਪਣੀ ਜ਼ਿੰਮੇਵਾਰੀ ਸੰਭਾਲਣਗੇ। ਇਨ੍ਹਾਂ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ (ਸਕੱਤਰ), ਉੱਤਰਾਖੰਡ ਦੇ ਮਹਿਮ ਵਰਮਾ (ਉਪ ਪ੍ਰਧਾਨ), ਬੀ. ਸੀ. ਸੀ. ਆਈ. ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਵਿਤ ਸੂਬਾ ਮੰਤਰੀ ਅਨੁਰਾਗ ਠਾਕੁਰ ਦੇ ਛੋਟੇ ਭਰਾ ਅਰੁਣ ਧੂਮਲ (ਖਜਾਨਚੀ) ਅਤੇ ਜਯੇਸ਼ ਜਾਰਜ (ਸਾਂਝੇ ਸਕੱਤਰ) ਹੋਣਗੇ।

Related posts

ਇੰਗਲੈਂਡ ‘ਤੇ ਮਿਲੀ ਜਿੱਤ ਨਾਲ ਮਨੋਬਲ ਵਧੇਗਾ : ਮਹੇਲਾ ਜੈਵਰਧਨੇ

admin

ਬੰਗਲਾਦੇਸ਼ ਦੀ ਅਫ਼ਗ਼ਾਨਿਸਤਾਨ ਨਾਲ ਟੱਕਰ ਅੱਜ

admin

ਪੇਸ 19 ਸਾਲ ‘ਚ ਪਹਿਲੀ ਵਾਰ ਚੋਟੀ 100 ਤੋਂ ਬਾਹਰ

Manpreet Kaur

Leave a Comment