My blog
Sports

ਸਿੰਧੂ ਹੋਈ ਵੱਡੇ ਉਲਟਫੇਨ ਦਾ ਸ਼ਿਕਾਰ, ਚੀਨ ਓਪਨ ਦੇ ਪਹਿਲੇ ਦੌਰ ‘ਚ ਹਾਰੀ

ਵਰਲਡ ਚੈਂਪੀਅਨ ਪੀ. ਵੀ. ਸਿੰਧੂ ਘੱਟ ਰੈਂਕਿੰਗ ਵਾਲੀ ਚੀਨੀ ਤਾਇਪੇ ਦੀ ਪਾਇ ਯੂ ਪੋ ਖਿਲਾਫ ਮੰਗਲਵਾਰ ਨੂੰ ਪਹਿਲੇ ਦੌਰ ‘ਚ ਉਲਟਫੇਰ ਦਾ ਸ਼ਿਕਾਰ ਹੋ ਕੇ 7 ਲੱਖ ਡਾਲਰ ਇਨਾਮੀ ਚੀਨ ਓਪਨ ਬੈਡਮਿੰਟਨ ਟੂਰਨਾਮੈਂਟ ਤੋਂ ਬਾਹਰ ਹੋ ਗਈ। ਚੀਨ, ਕੋਰੀਆ ਅਤੇ ਡੈਨਮਾਰਕ ‘ਚ ਹੋਏ ਟੂਰਨਾਮੈਂਟਾਂ ‘ਚ ਸ਼ੁਰੂਆਤੀ ਦੋ ਦੌਰ ਤੋਂ ਅੱਗੇ ਵੱਧਣ ‘ਚ ਅਸਫਲ ਰਹੀ ਦੁਨੀਆ ਦੀ ਛੇਵੇਂ ਨੰਬਰ ਦੀ ਖਿਡਾਰੀ ਸਿੰਧੂ ਨੂੰ ਇੱਥੇ ਦੁਨੀਆ ਦੀ 42ਵੇਂ ਨੰਬਰ ਦੀ ਖਿਡਾਰੀ ਪਾਇ ਯੂ ਖਿਲਾਫ 74 ਮਿੰਟ ਚੱਲੇ ਮਹਿਲਾ ਸਿੰਗਲ ਮੈਚ ‘ਚ 13-21,21-18,19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਸਤਵਿਕਸੈਰਜ ਰੈਂਕਰੇਡੀ ਅਤੇ ਅਸ਼ਵਿਨੀ ਪੋਨੱਪਾ ਦੀ ਦੁਨੀਆ ਦੀ 30ਵੇਂ ਨੰਬਰ ਦੀ ਮਿਕਸ ਡਬਲ ਜੋੜੀ ਨੇ ਜੋਸ਼ੁਆ ਹਰਲਬਰਟ ਯੂ ਅਤੇ ਜੋਸੇਫੀਨ ਵੂ ਦੀ ਕਨਾਡਾ ਦੀ ਜੋੜੀ ਨੂੰ 21-19,21-19 ਨਾਲ ਹਰਾ ਕੇ ਦੂੱਜੇ ਦੌਰ ‘ਚ ਜਗ੍ਹਾ ਬਣਾਈ। ਪੁਰਸ਼ ਸਿੰਗਲ ‘ਚ ਹਾਲ ‘ਚ ਡੇਂਗੂ ਤੋਂ ਉਭਰਣ ਵਾਲੇ ਐੱਚ.ਐੱਸ ਪ੍ਰਣਏ ਨੂੰ ਵੀ ਪਹਿਲਾਂ ਦੌਰ ‘ਚ ਡੈਨਮਾਰਕ ਦੇ ਰਾਸਮੁਸ ਗੇਂਕੇ ਖਿਲਾਫ 17-21,18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

Related posts

ਟੀਮ ਇੰਡੀਆ ’ਤੇ ਕੋਈ ਦਬਾਅ ਨਹੀਂ: ਪੰਡਿਆ

admin

ਨੇਮਾਰ ’ਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਮਹਿਲਾ ਨੇ ਟੀਵੀ ਇੰਟਰਵਿਊ ’ਚ ਕੀਤੇ ਕਈ ਖੁਲਾਸੇ

admin

ਤੇਂਦੁਲਕਰ ਨੇ ਆਸਟ੍ਰੇਲੀਅਨ ਕੰਪਨੀ ‘ਤੇ ਠੋਕਿਆ 14 ਕਰੋੜ ਦਾ ਮੁੱਕਦਮਾ

admin

Leave a Comment