My blog
Sports

BCCI ਨੇ ਕੌਮਾਂਤਰੀ ਤੇ ਘਰੇਲੂ ਮੈਚਾਂ ਲਈ ਆਕਾਸ਼ਵਾਣੀ ਨਾਲ ਕੀਤੀ ਸਾਂਝੇਦਾਰੀ

ਬੀ. ਸੀ. ਸੀ. ਆਈ. ਨੇ ਰਾਸ਼ਟਰੀ ਕ੍ਰਿਕਟ ਟੀਮ ਦੇ ਭਾਰਤ ਵਿਚ ਖੇਡੇ ਜਾਣ ਵਾਲੇ ਮੁਕਾਬਲਿਆਂ ਤੇ ਘਰੇਲੂ ਮੈਚਾਂ ਦੇ ਰੇਡੀਓ ‘ਤੇ ਸਿੱਧੇ ਪ੍ਰਸਾਰਣ ਲਈ ਆਕਾਸ਼ਵਾਣੀ (ਏ. ਆਈ. ਆਰ.) ਨਾਲ ਦੋ ਸਾਲ ਦਾ ਕਰਾਰ ਕੀਤਾ ਹੈ। ਮੰਗਲਵਾਰ ਨੂੰ ਹੋਏ ਇਸ ਐਲਾਨ ਦੇ ਤਹਿਤ ਦੇਸ਼ ਦੇ ਲੱਖਾਂ ਦਰਸ਼ਕਾਂ ਨੂੰ ਆਕਾਸ਼ਵਾਣੀ ‘ਤੇ ਰੇਡੀਓ ਕੁਮੈਂਟਰੀ ਰਾਹੀਂ ਮੈਚ ਦਾ ਸਿੱਧਾ ਪ੍ਰਸਾਰਣ ਸੁਣਨ ਨੂੰ ਮਿਲੇਗਾ। ਆਡੀਓ ਕੁਮੈਂਟਰੀ ਦੀ ਸ਼ੁਰੂਆਤ 15 ਸਤੰਬਰ ਨੂੰ ਧਰਮਸ਼ਾਲਾ ਵਿਚ ਦੱਖਣੀ ਅਫਰੀਕਾ ਵਿਰੁੱਧ ਭਾਰਤ ਦੀ ਆਗਾਮੀ ਟੀ-10 ਕੌਮਾਂਤਰੀ ਲੜੀ ਦੇ ਪਹਿਲੇ ਮੁਕਾਬਲੇ ਤੋਂ ਹੋਵੇਗੀ। ਕੌਮਾਂਤਰੀ ਮੈਚਾਂ ਦੇ ਇਲਾਵਾ ਆਕਾਸ਼ਵਾਣੀ  ਪੁਰਸ਼ਾਂ ਤੇ ਮਹਿਲਾਵਾਂ ਦੇ ਘਰੇਲੂ ਟੂਰਨਾਮੈਂਟਾਂ ਲਈ ਵੀ ਇਹ ਸੇਵਾ ਪ੍ਰਦਾਨ ਕਰੇਗਾ। ਦੋ ਸਾਲ ਦਾ ਇਹ ਸਮਝੌਤਾ 10 ਸਤੰਬਰ 2019 ਤੋਂ 31 ਅਗਸਤ 2021 ਤਕ ਚੱਲੇਗਾ। ਇਸ ਸਾਂਝੇਦਾਰੀ ਦੇ ਤਹਿਤ ਰਣਜੀ ਟਰਾਫੀ, ਈਰਾਨੀ ਟਰਾਫੀ, ਦੇਵਧਰ ਟਰਾਫੀ, ਸੱਯਦ ਮੁਸ਼ਤਾਕ ਅਲੀ ਟਰਾਫੀ ਤੇ ਮਹਿਲਾ ਚੈਲੰਜਰ ਵਰਗੀਆਂ ਲੜੀਆਂ ਦੀ ਕਵਰੇਜ ਸ਼ਾਮਲ ਹੈ।

Related posts

ਧੋਨੀ ਦੇ ਸੰਨਿਆਸ ਦੀ ਖਬਰ ਨਾਲ ਮਚੀ ਖਲਬਲੀ, ਪ੍ਰਸਾਦ ਨੇ ਕੀਤਾ ਇਨਕਾਰ

Manpreet Kaur

ਭਾਰਤ ਲਈ ਵੱਡਾ ਝਟਕਾ, ਅਹਿਮ ਮੁਕਾਬਲੇ ਤੋਂ ਪਹਿਲਾਂ ਬੀਮਾਰ ਹੋਏ ਫੁੱਟਬਾਲ ਟੀਮ ਦੇ ਕਪਤਾਨ ਛੇਤਰੀ

Manpreet Kaur

ਆਸਟਰੇਲੀਆ ਨੇ ਪਾਕਿਸਤਾਨ ਨੂੰ 41 ਦੌੜਾਂ ਨਾਲ ਹਰਾਇਆ

admin

Leave a Comment