My blog
Sports

ਨਿਸ਼ਾਨੇਬਾਜ਼ ਅੰਜੁਮ ਅਤੇ ਅਨੂੂ ਨੇ ਟ੍ਰਾਇਲ ’ਚ ਜਿੱਤੇ ਖਿਤਾਬ

ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਅੰਜੁਮ ਮੋਦਗਿਲ ਨੇ ਰਾਸ਼ਟਰੀ ਨਿਸ਼ਾਨੇਬਾਜ਼ੀ ਟ੍ਰਾਇਲ ’ਚ ਮਹਿਲਾ 50 ਮੀਟਰ ਰਾਈਫਲ ਪ੍ਰੋਨ ਦਾ ਖਿਤਾਬ ਜਿੱਤ ਲਿਆ। ਤਰੁਣ ਯਾਦਵ ਨੇ ਪੁਰਸ਼ 50 ਮੀਟਰ ਰਾਈਫਲ ਪ੍ਰੋ ਮੁਕਾਬਲਾ ਜਿੱਤਿਆ ਜਦਕਿ ਅਨੂ ਰਾਜ ਸਿੰਘ ਨੇ ਮਹਿਲਾ 25 ਮੀਟਰ ਪਿਸਟਲ (ਸਪੋਰਟਸ ਪਿਸਟਲ) ਦਾ ਖਿਤਾਬ ਜਿੱਤਿਆ। ਬੁੱਧਵਾਰ ਨੂੰ ਮਹਿਲਾ 10 ਮੀਟਰ ਏਅਰ ਰਾਈਫਲ ’ਚ ਤਮਗਾ ਜਿੱਤਣ ’ਚ ਅਸਫਲ ਰਹੀ ਅੰਜੁਮ ਨੇ ਵੀਰਵਾਰ ਨੂੰ ਪ੍ਰੋਨ ’ਚ 619.4 ਅੰਕ ਦੇ ਨਾਲ ਸੋਨ ਤਮਗਾ ਜਿੱਤਿਆ। ਉਨ੍ਹਾਂ ਨੇ ਸਾਬਕਾ ਵਿਸ਼ਵ ਚੈਂਪੀਅਨ ਤੇਜਸਵਿਨੀ ਸਾਵੰਤ ਨੂੰ ਪਛਾੜਿਆ ਜੋ 618.9 ਅੰਕ  ਦੇ ਨਾਲ ਦੂਜੇ ਸਥਾਨ ’ਤੇ ਰਹੀ। ਪੁਰਸ਼ ਪ੍ਰੋਨ ਮੁਕਾਬਲੇ ’ਚ ਦਿੱਲੀ ਦੇ ਤਰੁਣ ਯਾਦਵ ਨੇ 623.9 ਅੰਕ ਦੇ ਨਾਲ ਖਿਤਾਬ ਜਿੱਤਿਆ। ਏਸ਼ੀਆਈ ਖੇਡਾਂ ਦੀ ਚੈਂਪੀਅਨ ਰਾਹੀ ਸਰਨੋਬਤ ਕਾਫੀ ਅੱਗੇ ਰਹੀ ਜਿਨ੍ਹਾਂ ਨੇ 29 ਅੰਕ ਦੇ ਨਾਲ ਦੂਜਾ ਸਥਾਨ ਹਾਸਲ ਕੀਤਾ। ਰਾਹੀ ਹਾਲਾਂਕਿ ਕੁਆਲੀਫਿਕੇਸ਼ਨ ’ਚ 588 ਅੰਕ ਦੇ ਨਾਲ ਚੋਟੀ ਦੇ ਰਹੀ ਸੀ। 

Related posts

SBL ਮੁਕਾਬਲੇ ‘ਚ ਆਮਿਰ ਨਾਲ ਭਿੜੇਗਾ ਭਾਰਤ ਦਾ ਨੀਰਜ

admin

ਵਿਸ਼ਵ ਕੱਪ: ਧੋਨੀ ਦੀ ਵਿਗੜੀ ਲੈਅ ਤੋਂ ਭਾਰਤ ਫ਼ਿਕਰਮੰਦ

admin

ਬਾਰਸੀਲੋਨਾ ਹਾਰਿਆ, ਰੀਅਲ ਮੈਡ੍ਰਿਡ ਨੇ ਘਰ ‘ਚ ਖੇਡਿਆ ਡਰਾਅ

Manpreet Kaur

Leave a Comment