19 ਨਕਸਲੀ ਗ੍ਰਿਫ਼ਤਾਰ, 6 ਇਨਾਮੀ ਨਕਸਲੀਆਂ ਨੇ ਕੀਤਾ ਸਰੰਡਰ
ਸੁਕਮਾ (love) - ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਨਕਸਲਵਾਦ ਖ਼ਿਲਾਫ਼ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਹਾਲ 'ਚ ਆਪਣੀ ਮੁਹਿੰਮ ਦੌਰਾਨ 19 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ 'ਚੋਂ 3 'ਤੇ ਤਿੰਨ ਲੱਖ ਰੁਪਏ ਦਾ ਇਨਾਮ ਐਲਾਨ ਸੀ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਨਕਸਲੀ ਵੱਖ-ਵੱਖ ਘਟਨਾਵਾਂ 'ਚ ਸ਼ਾਮਲ ਸਨ। ਜਗਰਗੁੰਡਾ ਖੇਤਰ ਤੋਂ 14 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਕਮਾ ਦੇ ਪੁਲਸ ਸੁਪਰਡੈਂਟ ਨੇ ਵੀ 19 ਨਕਸਲੀਆਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਵਾਨ ਲਗਾਤਾਰ ਜੰਗਲਾਂ 'ਚ ਘੁੰਮ ਰਹੇ ਹਨ ਅਤੇ ਲਗਾਤਾਰ ਸਫ਼ਲਤਾ ਵੀ ਮਿਲ ਰਹੀ ਹੈ। ਕੰਗਾਲਤੋਂਗ ਇਲਾਕੇ 'ਚ ਰੁਕ-ਰੁਕ ਕੇ ਮੁਕਾਬਲਾ ਹੋ ਰਿਹਾ ਹੈ। ਇਸ ਤੋਂ ਇਲਾਵਾ ਇਸੇ ਦਿਨ ਇਕ ਨਕਸਲੀ ਜੋੜੇ ਸਮੇਤ 6 ਨਕਸਲੀਆਂ ਨੇ ਆਤਮਸਮਰਪਣ ਕੀਤਾ ਸੀ, ਜਿਨ੍ਹਾਂ 'ਤੇ 24 ਲੱਖ ਰੁਪਏ ਦਾ ਇਨਾਮ ਐਲਾਨ ਸੀ। ਦੱਸਿਆ ਜਾ ਰਿਹਾ ਹੈ ਕਿ ਸਰੰਡਰ ਕਰਨ ਵਾਲੇ ਨਕਸਲੀ ਜੋੜਿਆਂ 'ਤੇ 10 ਲੱਖ ਦਾ ਇਨਾਮ ਐਲਾਨ ਸਨ। ਆਤਮਸਮਰਪਣ ਕਰਨ ਵਾਲੇ ਨਕਸਲੀਆਂ 'ਚੋਂ 2 'ਤੇ 5-5 ਲੱਖ ਦਾ ਇਨਾਮ ਸੀ। ਉੱਥੇ ਹੀ 2 ਪੁਰਸ਼ ਨਕਸਲੀਆਂ 'ਤੇ 2-2 ਲੱਖ ਦਾ ਇਨਾਮ ਐਲਾਨ ਸੀ। ਦੱਸਣਯੋਗ ਹੈ ਕਿ ਆਤਮਸਮਰਪਣ ਕਰਨ ਵਾਲੇ ਸਾਰੇ ਨਕਸਲੀਆਂ ਨੇ ਪੁਲਸ ਸੁਪਰਡੈਂਟ ਦੇ ਸਾਹਮਣੇ ਹਥਿਆਰ ਸੁੱਟ ਸਮਰਪਣ ਕੀਤਾ।