ਤੇਲਗੂ ਅਦਾਕਾਰ ਨਾਗਾ ਚੈਤੰਨਿਆ ਨੇ 'ਮੇਡ ਇਨ ਹੈਵਨ' ਸਟਾਰ ਸ਼ੋਭਿਤਾ ਧੂਲੀਪਾਲਾ ਨਾਲ ਮੰਗਣੀ ਕਰ ਲਈ ਹੈ। ਚੈਤੰਨਿਆ ਦੇ ਪਿਤਾ ਅਤੇ ਸੁਪਰਸਟਾਰ ਨਾਗਾਰਜੁਨ ਨੇ ਜੋੜੇ ਦੀ ਮੰਗਣੀ ਦੀਆਂ ਪਹਿਲੀਆਂ ਤਸਵੀਰਾਂ ਸ਼ੇਅਰ ਕਰਕੇ ਨਾਗਾ ਅਤੇ ਸ਼ੋਭਿਤਾ ਦੀ ਮੰਗਣੀ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਨਾਗਾ ਚੈਤੰਨਿਆ ਅਤੇ ਸ਼ੋਭਿਤਾ ਧੂਲੀਪਾਲਾ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਹਾਂ ਦੀਆਂ ਇਕੱਠੀਆਂ ਕਈ ਤਸਵੀਰਾਂ ਵਾਇਰਲ ਹੋ ਚੁੱਕੀਆਂ ਹਨ, ਜਿਨ੍ਹਾਂ ਨੇ ਦੋਹਾਂ ਦੇ ਪਿਆਰ ਦੀਆਂ ਅਫਵਾਹਾਂ ਨੂੰ ਹਵਾ ਦਿੱਤੀ ਸੀ। ਸ਼ੋਭਿਤਾ ਧੂਲੀਪਾਲਾ ਨੇ 'ਦਿ ਨਾਈਟ ਮੈਨੇਜਰ' 'ਚ ਅਰਜੁਨ ਕਪੂਰ ਨਾਲ ਬਹੁਤ ਹੀ ਇੰਟੀਮੇਟ ਸੀਨ ਦਿੱਤੇ ਸਨ। ਜਦਕਿ ਨਾਗਾ ਚੈਤੰਨਿਆ ਸਾਊਥ ਦੇ ਮਸ਼ਹੂਰ ਅਦਾਕਾਰ ਹਨ। ਇਸ ਦੇ ਨਾਲ ਹੀ ਬਹੁਤ ਸਾਰੇ ਪ੍ਰਸ਼ੰਸਕ ਚਾਹੁੰਦੇ ਹਨ ਕਿ ਨਾਗਾ ਚੈਤੰਨਿਆ ਅਤੇ ਸਮੰਥਾ ਰੂਥ ਪ੍ਰਭੂ ਦੋਵੇਂ ਇੱਕ ਵਾਰ ਫਿਰ ਇਕੱਠੇ ਆਉਣ। ਇਸ ਦੇ ਨਾਲ ਹੀ ਸਮੰਥਾ ਅਤੇ ਨਾਗਾ ਇਕ-ਦੂਜੇ ਦੀ ਜ਼ਿੰਦਗੀ ਤੋਂ ਬਹੁਤ ਦੂਰ ਚਲੇ ਗਏ ਹਨ ਅਤੇ ਅੱਗੇ ਵਧ ਗਏ ਹਨ।
ਆਈ-ਡ੍ਰੌਪ ਪਾਉਂਦੇ ਹੀ... ਤੁਰੰਤ ਹੱਟ ਜਾਣਗੀਆਂ ਐਨਕਾਂ, ਫਿਰ ਵੀ ਸੰਤੁਸ਼ਟ ਕਿਉਂ ਨਹੀਂ ਡਾਕਟਰ? ਕਾਰਨ ਵੀ ਜਾਣੋ
ਦਿਲਜੀਤ ਦਾ ਕੰਸਰਟ ਦੇਖਣ ਲਈ ਦੀਵਾਨੇ ਹੋਏ ਫੈਨਜ਼, 2 ਮਿੰਟ 'ਚ ਵਿਕੀਆਂ ਟਿਕਟਾਂ
ਭਰਾ ਨੇ ਤਵਾ ਮਾਰ ਕੇ ਕੀਤਾ ਭਰਾ ਦਾ ਕਤਲ