ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਹੁਣ ਦੁਨੀਆ ਭਰ ਵਿਚ ਆਪਣੀ ਬਾਦਸ਼ਾਹਤ ਕਾਇਮ ਕਰ ਲਈ ਹੈ। ਨਵੀ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਸ਼ਾਹਰੁਖ ਖਾਨ ਹੁਣ ਦੁਨੀਆ ਦੇ ਸਭ ਤੋਂ ਅਮੀਰ ਐਕਟਰ ਬਣ ਗਏ ਹਨ। ਅਰਬਪਤੀ ਬਣ ਕੇ ਕਿੰਗ ਖਾਨ ਨੇ ਦੁਨੀਆ ਦੇ ਰਈਸ ਐਕਟਰਾਂ ਨੂੰ ਮਾਤ ਦੇ ਦਿੱਤੀ ਹੈ। ਸ਼ਾਹਰੁਖ ਖਾਨ ਹੁਣ ਕਈ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਤੋਂ ਅਮੀਰ ਬਣ ਗਏ ਹਨ। ਉਨ੍ਹਾਂ ਨੇ ਟੇਲਰ ਸਵਿਫਟ (11528 ਕਰੋੜ), ਅਰਨੋਲਡ ਸ਼ਵਾਰਜ਼ਨੇਗਰ (10,641 ਕਰੋੜ ਰੁਪਏ), ਜੈਰੀ ਸੇਨਫੀਲਡ (10,641 ਕਰੋੜ ਰੁਪਏ) ਅਤੇ ਸੇਲੇਨਾ ਗੋਮੇਜ਼ (6,385 ਕਰੋੜ ਰੁਪਏ) ਦੀ ਕੁੱਲ ਜਾਇਦਾਦ ਨੂੰ ਪਛਾੜ ਦਿੱਤਾ ਹੈ। ਹੁਰੂਨ ਇੰਡੀਆ ਰਿਚ ਲਿਸਟ 2024 ਮੁਤਾਬਕ ਸ਼ਾਹਰੁਖ ਖਾਨ ਦੀ ਨੈਟਵਰਥ 7300 ਕਰੋੜ ਰੁਪਏ ਸੀ ਪਰ ਹੁਣ 2025 ਦੀ ਲਿਸਟ ਮੁਤਾਬਕ ਇਕ ਸਾਲ ਵਿਚ ਉਨ੍ਹਾਂ ਦੀ ਨੈੱਟਵਰਥ ਵਿਚ 5190 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੁਣ ਸ਼ਾਹਰੁਖ ਖਾਨ ਦੀ ਕੁੱਲ ਨੈੱਟਵਰਥ 12490 ਕਰੋੜ ਰੁਪਏ ਹੋ ਗਈ ਹੈ ਤੇ ਉਨ੍ਹਾਂ ਦੇ ਦੁਨੀਆ ਦੇ ਸਭ ਤੋਂ ਅਮੀਰ ਐਕਟਰ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਹੁਰੂਨ ਇੰਡੀਆ ਰਿਚ ਲਿਸ 2025 ਦੀ ਲਿਟ ਵਿਚ ਭਾਰਤ ਦੀਆਂ ਕਈ ਹਸਤੀਆਂ ਸ਼ਾਮਲ ਹਨ। ਇਸ ਮੁਤਾਬਕ ਜੇਕਰ ਬਾਲੀਵੁੱਡ ਦੇ ਸਭ ਤੋਂ ਅਮੀਰ ਸੇਲੇਬਸ ਦੀ ਗੱਲ ਕੀਤੀ ਜਾਵੇ ਤਾਂ ਜਿਥੇ ਪਹਿਲੇ ਨੰਬਰ ‘ਤੇ ਸ਼ਾਹਰੁਖ ਖਾਨ ਹੈ ਉਥੇ ਦੂਜੇ ਨੰਬਰ ‘ਤੇ ਰਾਣੀ ਮੁਖਰਜੀ ਨੇ ਜਗ੍ਹਾ ਬਣਾਈ ਹੈ। ਰਾਨੀ ਤੇ ਉਨ੍ਹਾਂ ਦੀ ਫੈਮਿਲੀ ਦੀ ਕੁੱਲ ਨੈੱਟਵਰਥ 7790 ਕਰੋੜ ਰੁਪਏ ਹੈ, ਤੀਜੇ ਨੰਬਰ ‘ਤੇ ਰਿਤਿਕ ਰੌਸ਼ਨ ਦਾ ਨਾਂ ਹੈ ਜਿਨ੍ਹਾਂ ਦੀ ਨੈੱਟਵਰਥ 2160 ਕਰੋੜ ਰੁਪਏ ਹੈ। 1880 ਕਰੋੜ ਦੀ ਨੈੱਟਵਰਥ ਦੇ ਨਾਲ ਫਿਲਮ ਮੇਕਰ ਕਰਨ ਜੌਹਰ ਚੌਥੇ ਨੰਬਰ ‘ਤੇ ਅਤੇ 1630 ਕਰੋੜ ਦੀ ਨੈਟਵਰਥ ਨਾਲ ਅਮਿਤਾਭ ਬੱਚਨ 5ਵੇਂ ਨੰਬਰ ‘ਤੇ ਹਨ।
ਲੁਧਿਆਣਾ ਦੇ ਧਾਂਧਰਾ ਰੋਡ ਦੇ ਸਥਿਤ ਤੇਰਾ ਨਗਰ ਇਲਾਕੇ ਵਿੱਚ ਸੋਮਵਾਰ ਦੇਰ ਰਾਤ ਇੱਕ ਘਰ 'ਤੇ ਕੁਝ ਨੌਜਵਾਨਾਂ ਨੇ ਹਮਲਾ ਕੀਤਾ। ਇਸ ਹਮਲੇ ਵਿੱਚ ਪੱਥਰਬਾਜ਼ੀ ਅਤੇ ਤੇਜ਼ਧਾਰ ਹਥਿਆਰ ਸ਼ਾਮਲ ਸਨ, ਜਿਸ ਵਿੱਚ...
ਹਮੇਸ਼ਾ ਸੁਰਖੀਆਂ ’ਚ ਰਹਿਣ ਵਾਲਾ ਸਿਹਤ ਵਿਭਾਗ ਇਸ ਵਾਰ ਫਿਰ ਕੁੰਭਕਰਨੀ ਨੀਂਦ ਸੁੱਤਾ ਹੈ। ਡੇਂਗੂ ਦੇ ਕਹਿਰ ਨੇ ਸ਼ਹਿਰ ਅੰਦਰ ਤਰਥੱਲੀ ਮਚਾਈ ਹੋਈ ਹੈ। ਲੰਘੇ ਕੱਲ ਅਤੇ ਅੱਜ ਵੀ ਇਕ ਦਰਜਨ ਤੋਂ ਵੱਧ ਡੇਂਗੂ ਦੇ ਕੇਸ ਸਾਹਮਣੇ ਆਏ ਹਨ। ਹੁਣ ਤੱਕ 290 ਕੇਸ ਡੇਂਗੂ ਦੇ ਸਾਹਮਣੇ ਆ ਚੁੱਕੇ ਹਨ। ਇਹ ਸਰਕਾਰੀ ਅੰਕੜੇ ਹਨ, ਜਦੋਂ ਕਿ ਪ੍ਰਾਈਵੇਟ ਅੰਕੜੇ ਇਸ ਤੋਂ ਕਿਤੇ ਵਧ ਹਨ।
ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਜਰਨਲ ਇਜਲਾਸ 3 ਨਵੰਬਰ ਨੂੰ ਸੱਦਿਆ ਗਿਆ ਹੈ। ਇਸ ਦੌਰਾਨ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ 11 ਅੰਤਰਿੰਗ ਕਮੇਟੀ ਮੈਂਬਰਾਂ ਦੀ ਵੀ ਚੋਣ ਹੋਵੇਗੀ।