39 ਸਾਲ ਦੀ ਉਮਰ 'ਚ ਇਸ ਮਸ਼ਹੂਰ ਕਾਮੇਡੀਅਨ ਦਾ ਹੋਇਆ ਦਿਹਾਂਤ
ਨਿਊਯਾਰਕ (lavv)- ਕਾਮੇਡੀਅਨ ਕਬੀਰ ਸਿੰਘ ਦਾ 39 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 'ਅਮਰੀਕਾਜ਼ ਗੌਟ ਟੈਲੇਂਟ' ਦੇ ਸੈਮੀਫਾਈਨਲ 'ਚ ਪਹੁੰਚ ਕੇ ਆਪਣੀ ਪਛਾਣ ਬਣਾਈ ਸੀ। ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਮੌਤ ਸੈਨ ਫਰਾਂਸਿਸਕੋ 'ਚ ਹੋਈ ਹੈ। ਸਿੰਘ ਦੇ ਕਰੀਬੀ ਦੋਸਤ ਅਤੇ ਸਾਥੀ ਕਾਮੇਡੀਅਨ ਜੇਰੇਮੀ ਕਰੀ ਨੇ ਫੇਸਬੁੱਕ 'ਤੇ ਸਿੰਘ ਦੇ ਦਿਹਾਂਤ ਦੀ ਖ਼ਬਰ ਸਾਂਝੀ ਕੀਤੀ। ਅਧਿਕਾਰੀਆਂ ਨੇ ਅਜੇ ਤੱਕ ਸਿੰਘ ਦੀ ਮੌਤ ਦਾ ਕਾਰਨ ਨਿਰਧਾਰਤ ਨਹੀਂ ਕੀਤਾ ਹੈ ਅਤੇ ਉਹ ਟੌਕਸਿਕਲੋਜੀ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਇਕ ਰਿਪੋਰਟ ਮੁਤਾਬਕ ਉਨ੍ਹਾਂ ਦੀ ਮੰਗੇਤਰ ਨੇ ਦੱਸਿਆ ਕਿ ਕਬੀਰ ਦੀ ਮੌਤ 4 ਦਸੰਬਰ ਨੂੰ ਹੋਈ ਸੀ। 5 ਦਸੰਬਰ ਨੂੰ ਕਬੀਰ ਦੇ ਦੋਸਤ ਕਰੀ ਨੇ ਫੇਸਬੁੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ "ਇਹ ਸਭ ਤੋਂ ਦੁਖਦਾਈ ਪੋਸਟ ਹੈ ਜੋ ਮੈਂ ਅੱਜ ਲਿਖ ਰਿਹਾ ਹਾਂ...ਕਬੀਰ ਦਾ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਾਮੇਡੀਅਨ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਸਨ।