ਵੇਟਲਿਫਟਰ ਬਿੰਦੀਆਰਾਣੀ ਨੇ ਵਿਸ਼ਵ ਕੱਪ ਵਿੱਚ ਕਾਂਸੇ ਦਾ ਤਗਮਾ ਜਿੱਤਿਆ

ਫੁਕੇਤ : ਰਾਸ਼ਟਰਮੰਡਲ ਖੇੇਡਾਂ ਵਿੱਚ ਤਗਮਾ ਜੇਤੂ ਵੇਟਲਿਫਟਰ ਬਿੰਦੀਆਰਾਣੀ ਦੇਵੀ ਨੇ ਅੱਜ ਇੱਥੇ ਆਈਡਬਲਿਊਐੱਫ ਵਿਸ਼ਵ ਕੱਪ ਦੇ ਮਹਿਲਾ 55 ਕਿਲੋ ਭਾਰ ਵਰਗ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਹੈ। ਗੈਰ-ਓਲੰਪਿਕ ਭਾਰ ਵਰਗ ਵਿੱਚ ਬਿੰਦੀਆਰਾਣੀ ਨੇ ਕੁੱਲ 196 ਕਿਲੋ (83+113) ਭਾਰ ਚੁੱਕਿਆ। ਰਾਸ਼ਟਰਮੰੰਡਲ ਖੇਡਾਂ ’ਚ ਉਸ ਨੇ 203 ਕਿਲੋ ਭਾਰ ਚੁੱਕਿਆ ਸੀ। ਆਖਰੀ ਓਲੰਪਿਕ ਕੁਆਲੀਫਾਇੰਗ ਮੁਕਾਬਲੇ ਵਿੱਚ ਤਗਮਾ ਜਿੱਤਣ ਦੇ ਬਾਵਜੂਦ ਬਿੰਦੀਆਰਾਣੀ ਪੈਰਿਸ ਖੇਡਾਂ ਦੀ ਦੌੜ ’ਚੋਂ ਬਾਹਰ ਹੈ। -ਪੀਟੀਆਈ
ਜੰਮਦੇ ਬੱਚੇ ਨੂੰ ਕਿਉਂ ਹੋ ਜਾਂਦਾ ਪੀਲੀਆ? ਜਾਣ ਲਓ ਇਹ ਕਿੰਨਾ ਖਤਰਨਾਕ
ਵੈਲੇਨਟਾਈਨ’ਜ਼ ਡੇਅ: ਸੁਕੇਸ਼ ਨੇ ਜੈਕਲਿਨ ਨੂੰ ਤੋਹਫ਼ੇ ’ਚ ਦਿੱਤਾ ਜੈੱਟ
ਨਿਗਮ ਦੀ ਮੀਟਿੰਗ ’ਚ ਵਿਕਾਸ ਬਾਰੇ ਚਰਚਾ