ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ ਮੌਕੇ ਇਤਿਹਾਸਕ ਲਾਲ ਕਿਲ੍ਹੇ ਦੀ ਪਰਿਕਰਮਾ ਤੋਂ ਕਰੀਬ 90 ਮਿੰਟ ਤੱਕ ਦੇਸ਼ ਨੂੰ ਸੰਬੋਧਿਤ ਕੀਤਾ, ਜੋ ਪ੍ਰਧਾਨ ਮੰਤਰੀ ਦੇ ਰੂਪ 'ਚ ਦੇਸ਼ ਦੇ ਨਾਂ ਉਨ੍ਹਾਂ ਦਾ 10ਵਾਂ ਸੰਬੋਧਨ ਸੀ। 2016 ਵਿਚ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਦੀ ਇਸ ਪਰਿਕਰਮਾ ਤੋਂ 96 ਮਿੰਟ ਦਾ ਭਾਸ਼ਣ ਦਿੱਤਾ ਸੀ, ਜੋ ਉਨ੍ਹਾਂ ਦਾ ਆਜ਼ਾਦੀ ਦਿਹਾੜੇ ਮੌਕੇ ਸਭ ਤੋਂ ਲੰਬਾ ਭਾਸ਼ਣ ਹੈ। ਸਾਲ 2019 'ਚ ਆਜ਼ਾਦੀ ਦਿਹਾੜੇ ਮੌਕੇ ਉਨ੍ਹਾਂ ਦਾ ਭਾਸ਼ਣ 92 ਮਿੰਟ ਦਾ ਸੀ।
ਪਿਛਲੇ ਸਾਲ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨੇ 74 ਮਿੰਟ ਤੱਕ ਰਾਸ਼ਟਰ ਨੂੰ ਸੰਬੋਧਿਤ ਕੀਤਾ ਸੀ, ਜਦਿਕ 2021 'ਚ ਉਨ੍ਹਾਂ ਦਾ ਸੰਬੋਧਨ 88 ਮਿੰਟ ਦਾ ਸੀ। 2020 ਵਿਚ ਉਨ੍ਹਾਂ ਦਾ ਸੰਬੋਧਨ 90 ਮਿੰਟ, 2019 'ਚ 92 ਮਿੰਟ, 2018 'ਚ 83 ਮਿੰਟ ਅਤੇ 2017 'ਚ 56 ਮਿੰਟ ਦਾ ਭਾਸ਼ਣ ਸੀ। 2016 'ਚ 94 ਮਿੰਟ, 2015 'ਚ 88 ਮਿੰਟ ਅਤੇ 2014 'ਚ 64 ਮਿੰਟ ਦਾ ਭਾਸ਼ਣ ਸੀ। ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ 7 ਵਜ ਕੇ 34 ਮਿੰਟ 'ਤੇ ਸੰਬੋਧਨ ਸ਼ੁਰੂ ਕੀਤਾ ਅਤੇ ਇਹ 9 ਵਜ ਕੇ 3 ਮਿੰਟ 'ਤੇ ਖ਼ਤਮ ਹੋਇਆ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਜ਼ਾਦੀ ਦਿਹਾੜੇ ਮੌਕੇ ਆਪਣੇ ਮੌਜੂਦਾ ਕਾਰਜਕਾਲ ਦੇ ਆਖ਼ਰੀ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ ਅਗਲੇ ਸਾਲ ਉਹ ਲਾਲ ਕਿਲ੍ਹੇ ਤੋਂ ਆਪਣੇ ਉਨ੍ਹਾਂ ਵਾਅਦਿਆਂ 'ਤੇ ਹੋਈ ਤਰੱਕੀ ਦਾ ਲੇਖਾ-ਜੋਖਾ ਪੇਸ਼ ਕਰਨਗੇ, ਜੋ ਉਨ੍ਹਾਂ ਨੇ ਲੋਕਾਂ ਨਾਲ ਕੀਤੇ ਹਨ।
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ