ਬੈਂਗਲੁਰੂ (ਭਾਸ਼ਾ)- ਬੈਂਗਲੁਰੂ ਪੁਲਸ ਨੇ ਜਨਤਾ ਦਲ (ਸੈਕੂਲਰ) ਦੇ ਸਾਬਕਾ ਵਿਧਾਇਕ ਦੀ ਪਤਨੀ ਵਲੋਂ ਦਰਜ ਕਰਵਾਈ ਗਈ ਧੋਖਾਧੜੀ ਦੀ ਸ਼ਿਕਾਇਤ ਦੇ ਆਧਾਰ 'ਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦੇ ਭਰਾ ਅਤੇ ਭੈਣ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬਸਵੇਸ਼ਵਰ ਨਗਰ ਪੁਲਸ ਨੇ ਪ੍ਰਹਿਲਾਦ ਜੋਸ਼ੀ ਦੇ ਭਰਾ ਗੋਪਾਲ ਜੋਸ਼ੀ ਅਤੇ ਭੈਣ ਵਿਜੇਲਕਸ਼ਮੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਫਆਈਆਰ 'ਚ ਗੋਪਾਲ ਦੇ ਪੁੱਤਰ ਅਜੈ ਜੋਸ਼ੀ ਦਾ ਨਾਂ ਵੀ ਦਰਜ ਹੈ। ਇਹ ਸ਼ਿਕਾਇਤ ਨਾਗਥਾਣਾ ਦੇ ਸਾਬਕਾ ਵਿਧਾਇਕ ਦੇਵਵੰਦ ਫੂਲ ਸਿੰਘ ਚਵਾਨ ਦੀ ਪਤਨੀ ਸੁਨੀਤਾ ਚਵਾਨ ਨੇ ਦਰਜ ਕਰਵਾਈ ਹੈ। ਦੇਵਵੰਦ 2023 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਏ ਸਨ। ਸੁਨੀਤਾ ਨੇ ਦੋਸ਼ ਲਾਇਆ ਕਿ ਉਹ ਮਾਰਚ 'ਚ ਉੱਤਰੀ ਕਰਨਾਟਕ ਦੇ ਹੁਬਲੀ 'ਚ ਗੋਪਾਲ ਦੇ ਘਰ ਗਈ ਸੀ, ਜਿੱਥੇ ਗੋਪਾਲ ਨੇ ਉਸ ਨੂੰ ਮਈ 'ਚ ਲੋਕ ਸਭਾ ਚੋਣਾਂ ਲੜਨ ਲਈ ਟਿਕਟ ਦੇਣ ਦਾ ਵਾਅਦਾ ਕੀਤਾ ਸੀ ਬਾਅਦ 'ਚ ਉਨ੍ਹਾਂ (ਗੋਪਾਲ) ਦੇ ਨਿਰਦੇਸ਼ਾਂ 'ਤੇ ਵਿਜੇਲਕਸ਼ਮੀ ਦੇ ਬਸਵੇਸ਼ਵਰ ਨਗਰ ਸਥਿਤ ਘਰ 'ਤੇ 25 ਲੱਖ ਰੁਪਏ ਵੀ ਪਹੁੰਚਾਏ। ਸੁਨੀਤਾ ਨੇ ਦੋਸ਼ ਲਾਇਆ ਕਿ ਜਦੋਂ ਉਸ ਨੂੰ ਟਿਕਟ ਨਹੀਂ ਮਿਲੀ ਤਾਂ ਉਸ ਨੇ ਗੋਪਾਲ ਨਾਲ ਫਿਰ ਗੱਲ ਕੀਤੀ। ਉਸ ਨੇ ਦੋਸ਼ ਲਾਇਆ ਕਿ ਗੋਪਾਲ ਨੇ ਉਸ ਨੂੰ ਕਿਹਾ ਕਿ ਉਸ ਨੂੰ 200 ਕਰੋੜ ਰੁਪਏ ਦਾ ਪ੍ਰਾਜੈਕਟ ਮਿਲਣਾ ਹੈ ਜਿਸ ਤੋਂ ਬਾਅਦ ਉਹ ਉਸ ਦੇ ਪੈਸੇ ਵਾਪਸ ਕਰ ਦੇਵੇਗਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਗੋਪਾਲ ਨੇ ਉਸ ਤੋਂ 1.75 ਕਰੋੜ ਰੁਪਏ ਮੰਗੇ ਅਤੇ ਉਸ ਨੇ ਇਹ ਰਕਮ ਦੇ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਗੋਪਾਲ ਨੇ 20 ਦਿਨਾਂ ਦੇ ਅੰਦਰ ਪੈਸੇ ਵਾਪਸ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ। ਉਸ ਨੇ ਕਿਹਾ ਕਿ ਉਹ ਵਿਜੇਲਕਸ਼ਮੀ ਦੇ ਘਰ ਵੀ ਗਈ ਸੀ ਪਰ ਕੋਈ ਫਾਇਦਾ ਨਹੀਂ ਹੋਇਆ। ਬੈਂਗਲੁਰੂ ਦੇ ਪੁਲਸ ਕਮਿਸ਼ਨਰ ਬੀ ਦਯਾਨੰਦ ਨੇ ਪੱਤਰਕਾਰਾਂ ਨੂੰ ਕਿਹਾ,"ਇਹ ਪ੍ਰਤੀਤ ਹੁੰਦਾ ਹੈ ਕਿ 2 ਕਰੋੜ ਰੁਪਏ ਕਿਸ਼ਤਾਂ 'ਚ ਅਦਾ ਕੀਤੇ ਗਏ ਸਨ ਅਤੇ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।"
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ