ਉੱਤਰ ਪ੍ਰਦੇਸ਼ ਵਿਚ ਹਰਦੋਈ ਜ਼ਿਲ੍ਹੇ ਦੇ ਕੋਤਵਾਲੀ ਦੇਹਤ ਥਾਣਾ ਖੇਤਰ ਵਿਚ ਅੱਜ ਇਕ ਸੜਕ ਹਾਦਸੇ ਵਿਚ ਇਕ ਬਾਈਕ ਸਵਾਰ ਕਾਂਵੜੀਏ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਕੋਤਵਾਲੀ ਸ਼ਹਿਰ ਦੇ ਇੰਦਰਾ ਨਗਰ ਨੇੜੇ ਸਬਜ਼ੀ ਮੰਡੀ ਦੇ ਪਿੱਛੇ ਰਹਿਣ ਵਾਲਾ 22 ਸਾਲਾ ਵਿਕਾਸ ਗੁਪਤਾ ਆਪਣੇ ਸਥਾਨਕ ਦੋਸਤਾਂ ਅੰਕਿਤ ਗੁਪਤਾ ਅਤੇ ਸ਼ੋਭਿਤ ਦੇ ਨਾਲ ਐਤਵਾਰ ਨੂੰ ਬਾਈਕ 'ਤੇ ਹੋਰ ਕਾਂਵੜੀਆਂ ਨਾਲ ਡਾਕ ਕਾਵੜ ਗਿਆ ਸੀ। ਗੰਗਾ ਨਦੀ ਦੇ ਮਹਿੰਦੀ ਘਾਟ ਤੋਂ ਕਾਵੜ ਲੈ ਕੇ ਤਿੰਨੋਂ ਸਵੇਰੇ ਬਾਈਕ 'ਤੇ ਹਰਦੋਈ ਦੇ ਬੇਹਤਗੋਕੁਲ ਥਾਣਾ ਖੇਤਰ ਦੇ ਸਾਕਾਹਾ ਪਿੰਡ 'ਚ ਸਥਿਤ ਸ਼ਿਵ ਮੰਦਰ ਪਹੁੰਚੇ। ਜਿੱਥੇ ਕਾਂਵੜ ਚੜ੍ਹਾਉਣ ਤੋਂ ਬਾਅਦ ਤਿੰਨੋਂ ਬਾਈਕ 'ਤੇ ਸਵਾਰ ਹੋ ਕੇ ਆਪਣੇ ਦੂਜੇ ਕਾਂਵੜੀਆਂ ਦੇ ਨਾਲ ਵਾਪਸ ਪਰਤ ਰਹੇ ਸਨ। ਵਿਕਾਸ ਗੁਪਤਾ ਬਾਈਕ ਚਲਾ ਰਿਹਾ ਸੀ ਜਦਕਿ ਉਸ ਦੇ ਸਾਥੀ ਅੰਕਿਤ ਤੇ ਪੱਪੂ ਪਿੱਛੇ ਬੈਠੇ ਸਨ
ਸਵੇਰੇ ਤਕਰੀਬਨ 10 ਵਜੇ ਤੇਜ਼ ਰਫਤਾਰ ਵਿਚ ਜਦੋਂ ਉਹ ਕੋਤਵਾਲੀ ਦੇਹਾਤ ਥਾਣਾ ਖੇਤਰ ਵਿਚ ਪਹੁੰਚੇ ਤਾਂ ਅੱਗੇ ਅਚਾਨਕ ਕਿਸੇ ਪਸ਼ੂ ਦੇ ਆ ਜਾਣ ਕਾਰਨ ਉਨ੍ਹਾਂ ਦੀ ਬਾਈਕ ਪੁਲੀ ਨਾਲ ਟਕਰਾ ਗਈ। ਜਿਸ ਨਾਲ ਬਾਈਕ ਸਵਾਰ ਤਿੰਨੋ ਜਣੇ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੀ ਪੁਲਿਸ ਨੇ ਤਿੰਨਾਂ ਨੂੰ ਇਲਾਜ ਲਈ ਮੈਡੀਕਲ ਕਾਲਜ ਭੇਜਿਆ ਜਿਥੇ ਡਾਕਟਰ ਨੇ ਵਿਕਾਸ ਗੁਪਤਾ ਨੂੰ ਮ੍ਰਿਤ ਐਲਾਨ ਕਰ ਦਿੱਤਾ ਜਦਕਿ ਹੋਰ ਦੋ ਜਣਿਆਂ ਦਾ ਇਲਾਜ ਚੱਲ ਰਿਹਾ ਹੈ।
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ