ਮਿਡ-ਡੇ-ਮੀਲ ’ਚ ਮਿਲਿਆ ਮਰਿਆ ਚੂਹਾ, ਮਚਿਆ ਹੰਗਾਮਾ
ਬੀਕਾਨੇਰ- ਸੂਬਾ ਸਰਕਾਰ ਵੱਲੋਂ ਸੂਬੇ ਵਿਚ ਪਹਿਲੀ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਲਈ ਮਿਡ-ਡੇ ਮੀਲ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ MM ਸਕੂਲ ’ਚ ਅਕਸ਼ੈ ਪਾਤਰ ਫਾਊਂਡੇਸ਼ਨ ਵਲੋਂ ਮਿਡ-ਡੇ ਮੀਲ ਦਾ ਖਾਣਾ ਆਉਣ ਮਗਰੋਂ ਸਕੂਲ ਸਟਾਫ ਵੱਲੋਂ ਇਸ ਨੂੰ ਪਰੋਸਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਦੀ ਨਜ਼ਰ ਕਿਸੇ ਚੀਜ਼ ’ਤੇ ਪਈ ਅਤੇ ਜਦੋਂ ਸਟਾਫ਼ ਨੇ ਉਸ ਨੂੰ ਬਾਹਰ ਕੱਢਿਆ ਤਾਂ ਉਹ ਹੈਰਾਨ ਰਹਿ ਗਏ। ਖਾਣੇ ਵਿਚ ਇਕ ਮਰਿਆ ਚੂਹਾ ਸੀ।ਸਟਾਫ ਨੇ ਇਸ ਦੀ ਸੂਚਨਾ ਸਕੂਲ ਦੀ ਪ੍ਰਿੰਸੀਪਲ ਨੂੰ ਦਿੱਤੀ। ਪ੍ਰਿੰਸੀਪਲ ਨੇ ਇਸ ਦੀ ਸੂਚਨਾ ਆਪਣੇ ਅਧਿਕਾਰੀਆਂ ਨੂੰ ਦਿੱਤੀ ਪਰ ਇਸ ’ਤੇ ਕੋਈ ਕਾਰਵਾਈ ਜਾਂ ਨੋਟਿਸ ਨਹੀਂ ਦਿੱਤਾ ਗਿਆ। ਕਈ ਮਾਸੂਮ ਬੱਚੇ ਇਸ ਦੀ ਲਪੇਟ ਵਿਚ ਆ ਕੇ ਬੀਮਾਰ ਵੀ ਹੋ ਸਕਦੇ ਸਨ। ਜੇਕਰ ਮਰੇ ਹੋਏ ਚੂਹੇ ਵਾਲਾ ਖਾਣਾ ਸਕੂਲ ਦੇ ਵਿਦਿਆਰਥੀਆਂ ਵਿਚ ਵੰਡਿਆ ਜਾਂਦਾ ਤਾਂ ਮਾਸੂਮ ਬੱਚੇ ਇਸ ਦੀ ਲਪੇਟ ਵਿਚ ਆ ਕੇ ਬੀਮਾਰ ਹੋ ਸਕਦੇ ਸੀ। ਜੇਕਰ ਸਮੇਂ ਰਹਿੰਦੇ ਸਕੂਲ ਸਟਾਫ ਵਲੋਂ ਇਸ ਮਿਡ-ਡੇ-ਮੀਲ 'ਤੇ ਧਿਆਨ ਨਾ ਦਿੱਤਾ ਗਿਆ ਹੁੰਦਾ ਤਾਂ ਬੱਚਿਆਂ ਨਾਲ ਵੱਡਾ ਹਾਦਸਾ ਹੋ ਸਕਦਾ ਸੀ।