ਮੀਂਹ ਤੇ ਹੜ੍ਹਾਂ ਦੀ ਮਾਰ ਤੋਂ ਬਾਅਦ ਹੁਣ ਇਸ ਵੱਡੀ ਮੁਸੀਬਤ ’ਚ ਫਸੇ ਕਿਸਾਨ
ਪੰਜਾਬ ’ਚ ਪਹਿਲਾਂ ਹੜ੍ਹਾਂ ਨੇ ਕਿਸਾਨਾਂ ਦੀ ਤਬਾਹੀ ਲਿਆ ਦਿੱਤੀ ਅਤੇ ਹਜ਼ਾਰਾਂ ਏਕੜ ਵਿਚ ਲਾਈ ਝੋਨੇ ਦੀ ਫਸਲ ਬਰਬਾਦ ਹੋ ਗਈ ਅਤੇ ਹੁਣ ਜਿਉਂ-ਜਿਉਂ ਪਾਣੀ ਉਤਰਦਾ ਜਾ ਰਿਹਾ ਹੈ, ਹੁਣ ਨਿੱਤ ਨਵੀਂ ਮੁਸੀਬਤ ਸਾਹਮਣੇ ਆ ਰਹੀ ਹੈ। ਗਰਾਊਂਡ ਜ਼ੀਰੋ ਤੋਂ ਮਿਲੀਆਂ ਤਾਜ਼ਾਂ ਰਿਪੋਰਟਾਂ ਮੁਤਾਬਕ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਮੋਟਰਾਂ ਦਾ ਵੱਡਾ ਨੁਕਸਾਨ ਹੋਇਆ ਹੈ। ਜਿਹੜੇ ਇਲਾਕਿਆਂ ਵਿਚ ਬਹੁਤ ਜ਼ਿਆਦਾ ਪਾਣੀ ਚੜ੍ਹਿਆ ਸੀ, ਉਨ੍ਹਾਂ ਇਲਾਕਿਆਂ ਵਿਚ ਮੋਟਰਾਂ ਦੇ ਸਟਾਰਟਰ ਪਾਣੀ ਲੱਗਣ ਕਾਰਨ ਸੜ ਗਏ ਹਨ। ਭਾਵੇਂ ਇਹ ਛੋਟਾ ਨੁਕਸਾਨ ਹੈ ਪਰ ਇਸ ਤੋਂ ਕਿਤੇ ਜ਼ਿਆਦਾ ਵੱਡਾ ਨੁਕਸਾਨ ਵੀ ਸਾਹਮਣੇ ਆਇਆ ਹੈ। ਹੜ੍ਹਾਂ ਦੇ ਪਾਣੀ ਵਿਚ ਰੇਤਾ ਆਉਣ ਕਾਰਨ ਮੋਟਰਾਂ ਦੀ ਪਾਣੀ ਕੱਢਣ ਦੀ ਸਮਰਥਾ ਅੱਧੀ ਰਹਿ ਗਈ ਹੈ। ਇਸੇ ਤਰੀਕੇ ਅਨੇਕਾਂ ਬੋਰਾਂ ਦੀਆਂ ਮੋਟਰਾਂ ਹੜ੍ਹਾਂ ਮਗਰੋਂ ਚਲਾਉਣ ’ਤੇ ਸੜ ਗਈਆਂ ਹਨ।