ਗਰਭਵਤੀ ਧੀ ਨੂੰ ਮਿਲਣ ਜਾ ਰਹੀ ਮਾਂ ਨਾਲ ਵਾਪਰੀ ਅਣਹੋਣੀ, ਗਈਆਂ 2 ਜਾਨਾਂ
ਬਠਿੰਡਾ: ਰਾਮਪੁਰਾ ਫੂਲ ਵਿਚ ਵਾਪਰੇ ਦਰਦਨਾਕ ਹਾਦਸੇ ਵਿਚ ਇਕ ਔਰਤ ਸਣੇ 2 ਲੋਕਾਂ ਦੀ ਮੌਤ ਹੋ ਗਈ ਹੈ। ਇਹ ਦੋਵੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸਨ। ਰਾਹ ਵਿਚ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਆਪਣੇ ਲਪੇਟ ਵਿਚ ਲੈ ਲਿਆ ਤੇ ਕਈ ਮੀਟਰ ਦੂਰ ਤਕ ਘੜੀਸਦੀ ਲੈ ਗਈ, ਜਿਸ ਵਿਚ ਮੋਟਰ ਸਾਈਕਲ ਸਵਾਰ ਔਰਤ ਤੇ ਵਿਅਕਤੀ ਦੀ ਮੌਤ ਹੋ ਗਈ। ਟੱਕਰ ਮਾਰ ਦ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਮਰਨ ਵਾਲੀ ਔਰਤ ਆਪਣੀ ਗਰਭਵਤੀ ਧੀ ਦਾ ਪਤਾ ਲੈਣ ਜਾ ਰਹੀ ਸੀ, ਪਰ ਰਾਹ ਵਿਚ ਹੀ ਉਸ ਨਾਲ ਇਹ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਰਾਮਪੁਰਾ ਫੂਲ ਵਿਖੇ ਇਕ ਮੋਟਰਸਾਈਕਲ ਤੇ ਔਰਤ ਤੇ ਵਿਅਕਤੀ ਜਾ ਰਹੇ ਸਨ। ਭਾਈ ਰੂਪਾ ਰੋਡ 'ਤੇ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਨਾਲ ਮੋਟਰਸਾਈਕਲ ਕਾਰ ਦੇ ਹੇਠਾਂ ਫੱਸ ਗਿਆ ਤੇ ਕਾਰ ਕਈ ਮੀਟਰ ਦੂਰ ਤਕ ਉਸ ਨੂੰ ਘੜੀਸਦੀ ਲੈ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਵਿਅਕਤੀ ਤੇ ਔਰਤ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਵਿਚ ਜਿੱਥੇ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਉੱਥੇ ਹੀ ਕਾਰ ਦਾ ਅਗਲਾ ਹਿੱਸਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਕਾਰ ਚਾਲਕ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਬਚਾਅ ਕਾਰਜ ਅਰੰਭ ਦਿੱਤੇ ਹਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।