Australia no longer takes India lightly
ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਕਿ ਭਾਰਤੀ ਟੈਸਟ ਟੀਮ ਨੇ ਆਸਟਰੇਲੀਆ ਨੂੰ ਉਸੇ ਦੀ ਧਰਤੀ ’ਤੇ ਦੋ ਵਾਰ ਹਰਾ ਕੇ ਕਾਫੀ ਸਨਮਾਨ ਹਾਸਲ ਕੀਤਾ ਹੈ ਤੇ ਹੁਣ ਉਸ ਨੂੰ ਰਵਾਇਤੀ ਰੂਪ ’ਚ ਹਲਕੇ ਨਹੀਂ ਲਿਆ ਜਾਂਦਾ। ਭਾਰਤ ਨੇ ਆਸਟਰੇਲੀਆ ਦੀ ਧਰਤੀ ’ਤੇ 2018-19 ਤੇ 2020-21 ’ਚ ਬਾਰਡਰ-ਗਾਵਸਕਰ ਟਰਾਫੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2-1 ਦੇ ਫਰਕ ਨਾਲ ਟੈਸਟ ਲੜੀ ਜਿੱਤੀ। ਕੋਹਲੀ ਨੇ ਕਿਹਾ,‘‘ਸ਼ੁਰੂਆਤ ’ਚ ਵਿਰੋਧਤਾ ਕਾਫੀ ਸਖਤ ਸੀ, ਮਾਹੌਲ ਵੀ ਕਾਫੀ ਤਣਾਅਪੂਰਨ ਸੀ ਪਰ ਜਦੋਂ ਅਸੀਂ ਆਸਟਰੇਲੀਆ ’ਤੇ ਦੋ ਵਾਰ ਜਿੱਤ ਹਾਸਲ ਕੀਤੀ ਹੈ, ਵਿਰੋਧਤਾ ਸਨਮਾਨ 'ਚ ਬਦਲ ਗਈ ਹੈ ਤੇ ਹੁਣ ਇਕ ਟੈਸਟ ਟੀਮ ਦੇ ਰੂਪ ਵਿਚ ਸਾਨੂੰ ਹਲਕੇ ’ਚ ਨਹੀਂ ਲਿਆ ਜਾਂਦਾ।’’