ਰੱਬ 'ਤੇ ਵਿਸ਼ਵਾਸ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ 'ਬੀਬੀ ਰਜਨੀ'

ਪੰਜਾਬੀ ਫਿਲਮ 'ਬੀਬੀ ਰਜਨੀ' ਦੀ ਦਰਸ਼ਕਾਂ ਨੂੰ ਬੇਹੱਦ ਉਡੀਕ ਹੈ। ਇਹ ਫਿਲਮ 30 ਅਗਸਤ ਯਾਨੀ ਕਿ ਕੱਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਰੂਪੀ ਗਿੱਲ, ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜੱਸ ਬਾਜਵਾ ਤੇ ਬੀ. ਐੱਨ. ਸ਼ਰਮਾ ਸਮੇਤ ਕਈ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।ਸਿੱਖ ਇਤਿਹਾਸ ਨਾਲ ਸਬੰਧਤ ਘੱਟ ਹੀ ਫਿਲਮਾਂ ਰਿਲੀਜ਼ ਹੁੰਦੀਆਂ ਹਨ, ਸ਼ਾਇਦ ਇਸੇ ਕਰ ਕੇ 'ਬੀਬੀ ਰਜਨੀ' ਨੂੰ ਲੈ ਕੇ ਦਰਸ਼ਕ ਉਤਸ਼ਾਹਿਤ ਹਨ। ਅਸੀਂ ਬਚਪਨ 'ਚ ਆਪਣੀਆਂ ਮਾਵਾਂ-ਦਾਦੀਆਂ ਤੋਂ ਬੀਬੀ ਰਜਨੀ ਦੀ ਕਹਾਣੀ ਸੁਣੀ ਹੋਈ ਹੈ ਤੇ ਇਸ ਕਹਾਣੀ ਨੂੰ ਵੱਡੇ ਪਰਦੇ ’ਤੇ ਦੇਖ ਕੇ ਭਾਵੁਕ ਹੋਣਾ ਵੀ ਸੁਭਾਵਿਕ ਹੈ।
ਬੀਬੀ ਰਜਨੀ' ਫਿਲਮ ਪ੍ਰਮਾਤਮਾ 'ਤੇ ਵਿਸ਼ਵਾਸ ਦੀ ਕਹਾਣੀ ਨੂੰ ਬਿਆਨ ਕਰਦੀ ਫਿਲਮ ਹੈ। ਜਦੋਂ ਪੂਰੀ ਦੁਨੀਆ ਦੇ ਦੁੱਖ ਤੁਹਾਡੇ ਮੂਹਰੇ ਆ ਜਾਣ ਤਾਂ ਪ੍ਰਮਾਤਮਾ ਕਿਵੇਂ ਤੁਹਾਡੇ ਦੁੱਖ ਦੂਰ ਕਰਦਾ ਹੈ, ਇਹੀ ਇਹ ਫਿਲਮ ਸਿਖਾਏਗੀ।ਇਕ ਪਾਸੇ ਦੂਨੀ ਚੰਦ ਵਰਗਾ ਜ਼ਾਲਮ ਪਿਤਾ ਹੈ, ਜੋ ਰੱਬ 'ਚ ਵਿਸ਼ਵਾਸ ਨਹੀਂ ਰੱਖਦਾ ਤੇ ਖ਼ੁਦ ਨੂੰ ਰੱਬ ਤੋਂ ਉੱਪਰ ਸਮਝਦਾ ਹੈ। ਉਥੇ ਦੂਜੇ ਪਾਸੇ ਬੀਬੀ ਰਜਨੀ ਵਰਗੀ ਪ੍ਰਮਾਤਮਾ 'ਚ ਵਿਸ਼ਵਾਸ ਰੱਖਣ ਵਾਲੀ ਇਕ ਧੀ ਹੈ, ਜੋ ਆਪਣੇ ਪਿਤਾ ਦੇ ਆਖੇ ਬੋਲਾਂ ਨੂੰ ਵਾਹਿਗੁਰੂ ਦੀ ਮਰਜ਼ੀ ਮੰਨ ਕੇ ਸਿਰ ਮੱਥੇ ਲਾ ਲੈਂਦੀ ਹੈ।ਇਸ 'ਚ ਕੋਈ ਦੋ ਰਾਇ ਨਹੀਂ ਹੈ ਕਿ ਔਰਤ 'ਚ ਸਹਿਣ ਸ਼ਕਤੀ ਜ਼ਿਆਦਾ ਹੁੰਦੀ ਹੈ। ਔਰਤ ਇਕ ਧੀ, ਪਤਨੀ, ਮਾਂ ਤੇ ਨਾ ਜਾਣੇ ਕਿੰਨੇ ਰਿਸ਼ਤਿਆਂ ਨੂੰ ਸੰਭਾਲਦੀ ਹੈ ਤੇ ਕਦੇ ਸ਼ਿਕਾਇਤ ਨਹੀਂ ਕਰਦੀ। ਅਜਿਹੀ ਔਰਤ ਦਾ ਕਿਰਦਾਰ 'ਬੀਬੀ ਰਜਨੀ' ਪੇਸ਼ ਕਰਨ ਜਾ ਰਹੀ ਫਿਲਮ ਦੇ ਹੁਣ ਤੱਕ 2 ਗੀਤ ਰਿਲੀਜ਼ ਹੋਏ ਹਨ, ਜਿਨ੍ਹਾਂ 'ਚ 'ਨਗਰੀ ਨਗਰੀ' ਤੇ 'ਸਜ਼ਾ' ਸ਼ਾਮਲ ਹਨ ਤੇ ਇਨ੍ਹਾਂ ਦੋਵਾਂ ਗੀਤਾਂ ਨੂੰ ਦਰਸ਼ਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਨੂੰ ਅਮਰ ਹੁੰਦਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ, ਜਿਨ੍ਹਾਂ ਨੇ ਬਲਦੇਵ ਗਿੱਲ ਨਾਲ ਮਿਲ ਕੇ ਇਸ ਦੀ ਕਹਾਣੀ ਨੂੰ ਵੀ ਲਿਖਿਆ ਹੈ। ਫਿਲਮ ਪਿੰਕੀ ਧਾਲੀਵਾਲ ਤੇ ਨਿਤਿਨ ਤਲਵਾਰ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ।
ਲੁਧਿਆਣਾ ਦੇ ਧਾਂਧਰਾ ਰੋਡ ਦੇ ਸਥਿਤ ਤੇਰਾ ਨਗਰ ਇਲਾਕੇ ਵਿੱਚ ਸੋਮਵਾਰ ਦੇਰ ਰਾਤ ਇੱਕ ਘਰ 'ਤੇ ਕੁਝ ਨੌਜਵਾਨਾਂ ਨੇ ਹਮਲਾ ਕੀਤਾ। ਇਸ ਹਮਲੇ ਵਿੱਚ ਪੱਥਰਬਾਜ਼ੀ ਅਤੇ ਤੇਜ਼ਧਾਰ ਹਥਿਆਰ ਸ਼ਾਮਲ ਸਨ, ਜਿਸ ਵਿੱਚ...
ਹਮੇਸ਼ਾ ਸੁਰਖੀਆਂ ’ਚ ਰਹਿਣ ਵਾਲਾ ਸਿਹਤ ਵਿਭਾਗ ਇਸ ਵਾਰ ਫਿਰ ਕੁੰਭਕਰਨੀ ਨੀਂਦ ਸੁੱਤਾ ਹੈ। ਡੇਂਗੂ ਦੇ ਕਹਿਰ ਨੇ ਸ਼ਹਿਰ ਅੰਦਰ ਤਰਥੱਲੀ ਮਚਾਈ ਹੋਈ ਹੈ। ਲੰਘੇ ਕੱਲ ਅਤੇ ਅੱਜ ਵੀ ਇਕ ਦਰਜਨ ਤੋਂ ਵੱਧ ਡੇਂਗੂ ਦੇ ਕੇਸ ਸਾਹਮਣੇ ਆਏ ਹਨ। ਹੁਣ ਤੱਕ 290 ਕੇਸ ਡੇਂਗੂ ਦੇ ਸਾਹਮਣੇ ਆ ਚੁੱਕੇ ਹਨ। ਇਹ ਸਰਕਾਰੀ ਅੰਕੜੇ ਹਨ, ਜਦੋਂ ਕਿ ਪ੍ਰਾਈਵੇਟ ਅੰਕੜੇ ਇਸ ਤੋਂ ਕਿਤੇ ਵਧ ਹਨ।
ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਜਰਨਲ ਇਜਲਾਸ 3 ਨਵੰਬਰ ਨੂੰ ਸੱਦਿਆ ਗਿਆ ਹੈ। ਇਸ ਦੌਰਾਨ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ 11 ਅੰਤਰਿੰਗ ਕਮੇਟੀ ਮੈਂਬਰਾਂ ਦੀ ਵੀ ਚੋਣ ਹੋਵੇਗੀ।