ਰਾਜਪੁਰਾ 'ਚ ਸ਼੍ਰੀ ਗੁਰਦੁਆਰਾ ਸਿੰਘ ਸਭਾ 'ਚ ਵੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ।ਗੁਰਦੁਆਰਾ ਸਿੰਘ ਸਭਾ 'ਚ ਇਕ ਨੌਜਵਾਨ ਨੇ ਦਾਖਲ ਹੋ ਕੇ ਅੰਦਰ ਮੌਜੂਦ ਰਾਗੀ ਸਿੰਘ ਦੀ ਦਾੜ੍ਹੀ ਨੂੰ ਹੱਥ ਪਾਇਆ।
ਉਕਤ ਨੌਜਵਾਨ ਨੇ ਮੌਕੇ 'ਤੇ ਜੁੱਤੀ ਵੀ ਪਾਈ ਹੋਈ ਸੀ। ਜਦੋਂ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ’ਤੇ ਮੌਜੂਦ ਸੰਗਤ ਨੇ ਉਸ ਨੂੰ ਫੜ ਲਿਆ ਅਤੇ ਕੁੱਟਮਾਰ ਕੀਤੀ। ਸਿਟੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਬੇਅਦਬੀ ਨੂੰ ਲੈ ਕੇ ਰਾਜਪੁਰਾ ਸਿਟੀ ਥਾਣੇ ਦੇ ਬਾਹਰ ਭਾਰੀ ਇਕੱਠ ਹੈ।