ਕਈ ਦਿਨਾਂ ਤੋਂ ਜਾਰੀ ਭਾਰੀ ਬਾਰਿਸ਼ ਨੇ ਜੰਮੂ-ਕਸ਼ਮੀਰ ਦੀ ਖੇਤੀਬਾੜੀ ਆਰਥਿਕਤਾ 'ਤੇ ਵੀ ਵੱਡਾ ਪ੍ਰਭਾਵ ਪਾਇਆ ਹੈ। ਸੂਤਰੀਂ ਮੁਤਾਬਕ ਇੱਥੇ ਹਜ਼ਾਰਾਂ ਹੈਕਟੇਅਰ ਖੇਤੀਬਾੜੀ ਜ਼ਮੀਨ ਮੀਂਹ ਕਾਰਨ ਹੜ੍ਹ ਦੇ ਪਾਣੀ ਵਿੱਚ ਡੁੱਬ ਗਈ। ਪਾਣੀ ਦੀ ਲਪੇਟ ਵਿਚ ਆਉਣ ਕਾਰਨ ਝੋਨੇ ਦੇ ਖੇਤਾਂ ਅਤੇ ਸੇਬ ਦੇ ਬਾਗਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਉਹਨਾਂ ਦੀਆਂ ਬਹੁਤ ਸਾਰੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ। ਸੂਤਰਾਂ ਮੁਤਾਬਕ 25850 ਹੈਕਟੇਅਰ ਰਕਬੇ ਵਿੱਚ ਉਗਾਈਆਂ ਗਈਆਂ ਝੋਨਾ, ਮੱਕੀ, ਬਾਜਰਾ, ਦਾਲਾਂ, ਚਾਰਾ, ਸਬਜ਼ੀਆਂ ਦੀਆਂ ਫ਼ਸਲਾਂ ਮੀਂਹ ਨਾਲ ਤਬਾਹ ਹੋ ਗਈਆਂ ਹਨ। ਇਨ੍ਹਾਂ ਵਿੱਚੋਂ 19441 ਹੈਕਟੇਅਰ ਰਕਬਾ ਅਜਿਹਾ ਹੈ, ਜਿੱਥੇ ਫ਼ਸਲਾਂ ਦੇ ਨੁਕਸਾਨ ਦੀ ਹੱਦ 33 ਫ਼ੀਸਦੀ ਤੋਂ ਵੱਧ ਹੈ।
ਬਾਲੀਵੁੱਡ ਅਤੇ ਟੀਵੀ ਇੰਡਸਟਰੀ ਲਈ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕਈ ਵੱਡੀਆਂ ਹਿੰਦੀ ਅਤੇ ਮਰਾਠੀ ਫਿਲਮਾਂ ਵਿੱਚ ਨਜ਼ਰ ਆਉਣ ਵਾਲੇ ਅਦਾਕਾਰ ਆਸ਼ੀਸ਼ ਵਾਰੰਗ ਦਾ ਦੇਹਾਂਤ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਆਸ਼ੀਸ਼ ਦੇ ਭਰਾ ਅਭਿਜੀਤ ਵਾਰੰਗ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵਨਾਤਮਕ ਪੋਸਟ ਸਾਂਝੀ ਕਰਕੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਇਹ ਅਦਾਕਾਰ ਆਖਰੀ ਵਾਰ ਰੋਹਿਤ ਸ਼ੈੱਟੀ ਦੀ ਫਿਲਮ 'ਸੂਰਿਆਵੰਸ਼ੀ' ਵਿੱਚ ਨਜ਼ਰ ਆਏ ਸਨ। ਆਸ਼ੀਸ਼ ਵਾਰੰਗ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਵੱਖਰੀ ਛਾਪ ਛੱਡੀ ਹੈ। ਉਹ ਸੂਰਿਆਵੰਸ਼ੀ, ਦ੍ਰਿਸ਼ਯਮ, ਮਰਦਾਨੀ ਵਰਗੀਆਂ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਨੂੰ ਫਿਲਮਾਂ ਵਿੱਚ ਸਹਾਇਕ ਅਦਾਕਾਰ ਵਜੋਂ ਦੇਖਿਆ ਗਿਆ ਹੈ। ਹਾਲਾਂਕਿ, ਉਨ੍ਹਾਂ ਦੀ ਮੌਤ ਤੋਂ ਬਾਅਦ ਲੋਕ ਹੈਰਾਨ ਹਨ। ਆਸ਼ੀਸ਼ ਨੂੰ ਯਾਦ ਕਰਦੇ ਹੋਏ, ਅਭਿਜੀਤ ਵਾਰੰਗ ਨੇ ਲਿਖਿਆ, "ਵਾਰੰਗ ਆਸ਼ੀਸ਼ ਦਾਦਾ, ਅਸੀਂ ਤੁਹਾਨੂੰ ਬਹੁਤ ਯਾਦ ਕਰਾਂਗੇ। ਪਹਿਲਾਂ ਤੁਸੀਂ ਹਵਾਈ ਸੈਨਾ ਦੇ ਅਧਿਕਾਰੀ ਵਜੋਂ ਦੇਸ਼ ਦੀ ਸੇਵਾ ਕੀਤੀ ਅਤੇ ਫਿਰ ਆਪਣੀ ਅਦਾਕਾਰੀ ਪ੍ਰਤਿਭਾ ਨਾਲ ਦੇਸ਼ ਦਾ ਦਿਲ ਜਿੱਤ ਲਿਆ।"
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੀ ਪਲਸ ਰੇਟ ਵਿੱਚ ਸੁਧਾਰ ਹੋਇਆ ਹੈ। ਮੈਡੀਕਲ ਟੀਮਾਂ ਲਗਾਤਾਰ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀਆਂ ਹਨ। ਦਿੱਲੀ ਦੇ ਸਾਬਕਾ...