ਤੰਬਾਕੂ ਵਾਲ਼ੇ ਖੋਖਿਆ ਤੇ ਬਿਕ ਰਹੇ ਭੰਗ ਦੇ ਗੋਲਿਆਂ ਨੂੰ ਬੈਨ ਕਰਨ ਸੰਬੰਧੀ ਐਸ ਐਸ ਪੀ ਪਟਿਆਲਾ ਨੂੰ ਦਿੱਤਾ ਮੰਗ ਪੱਤਰ- ਗੁਰਮੁੱਖ ਗੁਰੂ
ਪਟਿਆਲਾ : ਅੱਜ ਪਟਿਆਲਾ ਤੋਂ ਸੰਬੰਧਤ ਸਰਗਰਮ ਸਮਾਜ ਸੇਵਕ ਅਤੇ ਸਮਾਜ ਸੁਧਾਰਕ ਗੁਰਮੁੱਖ ਗੁਰੂ ਵੱਲੋਂ ਐਸ ਐਸ ਪੀ ਪਟਿਆਲਾ ਡਾ. ਨਾਨਕ ਸਿੰਘ ਨਾਲ਼ ਇੱਕ ਵਿਸ਼ੇਸ ਮੁਲਾਕਾਤ ਕਰਕੇ ਮੰਗ ਪੱਤਰ ਦਿਆ ਗਿਆ ਹੈ। ਉਹਨਾਂ ਦਸਿਆ ਕਿ ਪੂਰੇ ਪੰਜਾਬ ਭਰ ਅਤੇ ਜਿਲ੍ਹਾ ਪਟਿਆਲਾ ਵਿੱਚ ਤੰਬਾਕੂ ਵੇਚਣ ਵਾਲੇ ਖੋਖੇਆ ਅਤੇ ਦੁਕਾਨਾਂ ਤੇ ਸਰੇਆਮ ਇੱਕ ਨਸ਼ੀਲੀ ਵਸਤੂ ਭੰਗ ਦੇ ਗੋਲੇ ਦੇ ਰੂਪ ਵਿੱਚ ਬੇਚੀ ਜਾ ਰਹੀ ਹੈ। ਇਹਨਾ ਭੰਗ ਦੇ ਗੋਲਿਆਂ ਦਾ ਨਾਮ (ਸ਼ਿਵਮ ਗੋਲਾ) ਅਤੇ (ਮਹਾਦੇਵ ਗੋਲਾ) ਦੇ ਨਾਮ ਤੇ ਵੇਚਾਇਆ ਜਾ ਰਿਹਾ ਹੈ ਇਸ ਭੰਗ ਦੇ ਗੋਲੇ ਨੂੰ ਨੌਜਵਾਨ ਅਤੇ ਸਕੂਲੀ ਬੱਚੇ ਇਸਦਾ ਸੇਵਨ ਕਰ ਰਹੇ ਹਨ। ਗੁਰਮੁੱਖ ਗੁਰੂ ਵਲੋਂ ਕੀਤੀ ਖ਼ੋਜ ਤੋਂ ਬਾਅਦ ਪਤਾ ਲੱਗਿਆ ਕਿ ਇਹ ਇਕ ਭੰਗ ਦਾ ਗੋਲਾ ਇੱਕ ਦਾਰੂ ਦੇ ਪਊਏ ਜਿਨਾ ਨਸ਼ਾ ਕਰਦਾ ਹੈ। ਤੇ ਨਸ਼ੇ ਦੀ ਦਲਦਲ ਵਿੱਚ ਨੌਜਵਾਨਾਂ ਦਾ ਇਹ ਪਹਿਲਾ ਕਦਮ ਸਿੱਧਾ ਹੋ ਰਿਹਾ ਹੈ। ਇਸ ਭੰਗ ਦੇ ਗੋਲੇ ਨੂੰ ਬਣਾਉਣ ਵਾਲੀ ਕੰਪਨੀ ਨੇ ਇਸਦੇ ਉੱਤੇ ਚੇਤਾਵਨੀ ਸੰਦੇਸ਼ ਦਿੰਦੇ ਹੋਏ ਲਿਖਿਆ ਹੋਇਆ ਹੈ ਕਿ ਇਹ ਬੱਚਿਆ ਲਈ ਨਹੀ ਹੈ। ਅਤੇ ਇਸ ਨੂੰ ਮੈਡੀਕਲ ਸੁਪਰਵਿਸ਼ਨ ਦੀ ਨਿਗਰਾਨੀ ਹੇਠ ਸੇਵਨ ਕੀਤਾ ਜਾਵੇ। ਪਰ ਸਰੇਆਮ ਵਿਕਰੀ ਹੋਣ ਕਾਰਨ ਨੌਜਵਾਨ ਪੀੜੀ ਨਸ਼ਿਆਂ ਵੱਲ ਆਕਰਸ਼ਿਤ ਹੋ ਰਹੀ ਹੈ। ਇਸ ਲਈ ਅੱਜ ਸੰਸਥਾ ਮਰੀਜ਼ ਮਿੱਤਰਾ ਵੈਲਫੇਅਰ ਆਰਗਨਾਈਜੇਸ਼ਨ ਪਟਿਆਲਾ ਵਲੋਂ ਜਿਲ੍ਹਾ ਪ੍ਰਸਾਸ਼ਨ ਅਤੇ ਪਟਿਆਲਾ ਪੁਲੀਸ ਤੋਂ ਤੂਰੰਤ ਇਸ ਭੰਗ ਦੇ ਗੋਲੇ ਤੇ ਬੈਨ ਲਗਵਾਉਣ ਦੀ ਅਤੇ ਵੇਚਣ ਵਾਲਿਆਂ ਦੇ ਖ਼ਿਲਾਫ਼ ਸਕਤ ਕਾਨੂੰਨੀ ਕਰਵਾਈ ਕਰਨ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਹੈ। ਇਸ ਸਬੰਧੀ ਐਸ ਐਸ ਪੀ ਪਟਿਆਲਾ ਡਾ. ਨਾਨਕ ਸਿੰਘ ਅਤੇ ਗੁਰਮੁੱਖ ਗੁਰੂ ਦੀ ਮੁਲਾਕਾਤ ਤੋਂ ਬਾਅਦ ਪੁਲਿਸ ਅਧਿਕਾਰੀਆ ਨੂੰ ਤੂਰੰਤ ਇਸ ਸੰਬੰਧੀ ਐਕਸ਼ਨ ਲੈਣ ਦੇ ਹੁਕੁਮ ਜਾਰੀ ਕਰ ਦਿੱਤੇ ਹਨ।