ਇਸ ਸਾਲ ਸਭ ਤੋਂ ਵੱਧ ਕਮਾਈ ਦੇ ਮਾਮਲੇ 'ਚ ਮਸਕ ਪਹਿਲੇ ਨੰਬਰ 'ਤੇ ਹੈ। ਹਾਲ ਹੀ 'ਚ ਉਸ ਨੇ ਫਰਾਂਸ ਦੇ ਬਰਨਾਰਡ ਅਰਨੌਲਟ ਨੂੰ ਪਿੱਛੇ ਛੱਡ ਕੇ ਦੁਨੀਆ ਦੇ ਸਭ ਤੋਂ ਅਮੀਰ ਬਣਨ ਦਾ ਖਿਤਾਬ ਹਾਸਲ ਕੀਤਾ ਸੀ। ਅਰਨੌਲਟ ਦੀ ਕੁੱਲ ਜਾਇਦਾਦ ਸੋਮਵਾਰ ਨੂੰ 2.90 ਅਰਬ ਡਾਲਰ ਘਟ ਗਈ ਅਤੇ ਹੁਣ 188 ਅਰਬ ਡਾਲਰ ਹੋ ਗਈ ਹੈ। ਇਸ ਤਰ੍ਹਾਂ, ਮਸਕ ਅਤੇ ਅਰਨੌਲਟ ਦੀ ਕੁੱਲ ਜਾਇਦਾਦ ਵਿੱਚ ਹੁਣ 14 ਬਿਲੀਅਨ ਡਾਲਰ ਦਾ ਅੰਤਰ ਹੈ।
ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ 149 ਬਿਲੀਅਨ ਡਾਲਰ ਦੀ ਸੰਪਤੀ ਦੇ ਨਾਲ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਤੀਜੇ ਨੰਬਰ 'ਤੇ ਬਣੇ ਹੋਏ ਹਨ। ਦੂਜੀ ਵਾਰ ਲਾੜਾ ਬਣਨ ਜਾ ਰਹੇ 59 ਸਾਲਾ ਬੇਜੋਸ ਦੀ ਜਾਇਦਾਦ ਸੋਮਵਾਰ ਨੂੰ 1.27 ਅਰਬ ਡਾਲਰ ਵਧ ਗਈ। ਇਸ ਸਾਲ ਉਸ ਦੀ ਕੁੱਲ ਜਾਇਦਾਦ ਵਿੱਚ 42.2 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ 129 ਬਿਲੀਅਨ ਡਾਲਰ ਦੀ ਸੰਪਤੀ ਨਾਲ ਚੌਥੇ ਅਤੇ ਲੈਰੀ ਐਲੀਸਨ (120 ਬਿਲੀਅਨ ਡਾਲਰ) ਪੰਜਵੇਂ ਨੰਬਰ 'ਤੇ ਹਨ। ਸਟੀਵ ਬਾਲਮਰ (116 ਅਰਬ ਡਾਲਰ) ਛੇਵੇਂ, ਵਾਰੇਨ ਬਫੇ (115 ਅਰਬ ਡਾਲਰ) ਸੱਤਵੇਂ, ਲੈਰੀ ਪੇਜ (114 ਅਰਬ ਡਾਲਰ) ਅੱਠਵੇਂ, ਸਰਗੇਈ ਬ੍ਰਿਨ (108 ਨੌਵੇਂ) ਅਤੇ ਮਾਰਕ ਜ਼ੁਕਰਬਰਗ (98.9 ਅਰਬ ਡਾਲਰ) 10ਵੇਂ ਨੰਬਰ 'ਤੇ ਹਨ।
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ