ਪਰਾਲੀ ਦੀਆਂ ਗੱਠਾਂ ਦੇ ਡੰਪ ਨੂੰ ਲਗਾਈ ਅੱਗ, ਲੱਖਾਂ ਰੁਪਏ ਦਾ ਨੁਕਸਾਨ
.jpg)
ਭਾਦਸੋਂ (Lovepreet) : ਬੀਤੀ ਰਾਤ ਨਾਭਾ ਰੋਡ ਸਕਰਾਲੀ ਵਿਖੇ ਇਕ ਪਰਾਲੀ ਦੀਆਂ ਗੱਠਾਂ ਦੇ ਡੰਪ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਖੱਟੜਾ ਨੇ ਦੱਸਿਆ ਕਿ ਚਾਸਵਾਲ ਦੇ ਮੱਧਵਰਗੀ ਕਿਸਾਨ ਪਰਮਵੀਰ ਸਿੰਘ ਸਪੁੱਤਰ ਸਵ.ਸੁਰਮੁੱਖ ਸਿੰਘ ਦਾ ਪਰਾਲੀ ਇਕੱਤਰ ਕਰਕੇ ਇਕ ਡੰਪ ਲਗਾਇਆ ਹੋਇਆ ਸੀ ਪਰ ਕਿਸੇ ਸ਼ਰਾਰਤੀ ਅਨਸਰ ਵਲੋਂ ਇਸ ਡੰਪ ਨੂੰ ਅੱਗ ਲਗਾ ਦਿੱਤੀ ਗਈ ਜਿਸ ਕਰਕੇ ਉਨ੍ਹਾਂ ਦੀਆਂ ਕਰੀਬ 200 ਟਰਾਲੀ ਗੱਠਾਂ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਦਾ ਇਸ ਅਗਜਨੀ ਨਾਲ ਕਰੀਬ 30 ਤੋਂ 35 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ। ਅੱਗ ਲੱਗਣ ਦਾ ਪਤਾ ਚੱਲਦੇ ਹੀ ਇਲਾਕਾ ਵਾਸੀ ਘਟਨਾ ਸਥਾਨ 'ਤੇ ਪੁੱਜੇ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਉਧਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਆ ਕੇ ਅੱਗ ਬੁਝਾਉਣ ਦੀ ਕਰਵਾਈ ਕੀਤੀ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀ ਸੈਕਟਰੀ ਬੀ.ਡੀ.ਪੀ.ਓ ਦਫਤਰ ਵੀ ਮੌਕੇ 'ਤੇ ਪੁੱਜੇ। ਥਾਣਾ ਮੁਖੀ ਭਾਦਸੋਂ ਦੇ ਇੰਸਪੈਕਟਰ ਪਰਦੀਪ ਕੁਮਾਰ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਪੜਤਾਲ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਦੇ ਕਪੂਰਥਲਾ 'ਚ ਜਲੰਧਰ ਰੋਡ ਤੇ ਸਥਿਤ ਗੱਦਾ ਫੈਕਟਰੀ 'ਚ ਅੱਜ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਫੈਕਟਰੀ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਰਾਖ ਹੋ ਗਿਆ। ਅੱਗ ਲੱਗਣ ਦਾ ਕਾਰਨ ਹਾਲੇ ਸਾਹਮਣੇ ਨਹੀਂ
ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਦੇ ਕਝੇੜੀ ਸਥਿਤ ਹੋਟਲ ਦਿਲਜੋਤ ਵਿੱਚ ਮੋਟਰਸਾਈਕਲ 'ਤੇ ਆਏ ਅਤੇ ਗੋਲੀਆਂ ਚਲਾਈਆਂ। ਅਪਰਾਧੀਆਂ ਨੇ ਲਗਭਗ ਪੰਜ ਰਾਊਂਡ ਫਾਇਰ ਕੀਤੇ ਅਤੇ ਮੌਕੇ ਤੋਂ ਭੱਜ ਗਏ।
ਸੰਜੇ ਦੱਤ ਨੇ ਪੂਰੀ ਰਸਮਾਂ ਨਾਲ ਆਰਤੀ ਦੇਖੀ ਅਤੇ ਭਗਵਾਨ ਮਹਾਕਾਲ ਦੀ ਭਗਤੀ ਵਿੱਚ ਡੁੱਬੇ ਦਿਖਾਈ ਦਿੱਤੇ। ਸੰਜੇ ਦੱਤ ਦਾ ਮੰਦਰ ਜਾਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਅਧਿਆਤਮਿਕ ਮਾਹੌਲ ਦਾ ਆਨੰਦ ਮਾਣਦੇ ਦਿਖਾਈ ਦੇ ਰਹੇ ਹਨ।