ਵਿਧਾਨ ਸਭਾ ਹਲਕਾ ਬੁਢਲਾਡਾ ਦੀ ਹੱਦ ’ਤੇ ਪੰਜਾਬ ਦੇ ਆਖਰੀ ਪਿੰਡ ਗੋਰਖਨਾਥ ਕੋਲੋਂ ਦੀ ਲੰਘਦੀ ਘੱਗਰ ਨਦੀ ਦੇ ਚਾਂਦਪੁਰਾ ਬੰਨ੍ਹ ਵਿਚ ਪਾੜ ਪੈਣ ਤੋਂ ਬਾਅਦ ਘੱਗਰ ਨਦੀ ਦਾ ਪਾਣੀ ਚਾਂਦਪੁਰਾ, ਕੁਲਰੀਆਂ, ਚੱਕ ਅਲੀਸ਼ੇਰ, ਬਾਦਲਗੜ੍ਹ ਅਤੇ ਹੋਰ ਪਿੰਡਾਂ ਵੱਲ ਖੇਤੋਂ ਖੇਤੀ ਚੱਲਿਆ ਹੋਇਆ ਹੈ। ਇਸ ਨੂੰ ਲੈ ਕੇ ਜ਼ਿਲ੍ਹਾ ਮਾਨਸਾ ਵਿਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਆਈ. ਏ. ਐੱਸ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਐੱਸ. ਡੀ. ਐੱਮ ਪ੍ਰਮੋਦ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਬੀ. ਡੀ. ਪੀ. ਓ ਬੁਢਲ਼ਾਡਾ ਸੁਖਵਿੰਦਰ ਸਿੰਘ ਅਤੇ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਘੱਗਰ ਨਦੀ ਵਿਚ ਪਏ ਪਾੜ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਾਣੀ ਪਿੱਛੋਂ ਜ਼ਿਆਦਾ ਆਉਣ ਕਾਰਨ ਬੰਦ ਨਹੀਂ ਹੋ ਰਿਹਾ।