ਲੰਮੇ ਸਮੇਂ ਤੋਂ ਬੰਦ ਪਏ ਫੁਆਰਾ ਚੌਕ ਦੇ ਫੁਹਾਰੇ ਦੁਬਾਰਾ ਚਾਲੂ ਕਰਵਾਏ, ਜਲਦ ਸ਼ੁਰੂ ਹੋਵੇਗਾ ਨਵੇਂ ਪ੍ਰੋਜੈਕਟਾ ਦਾ ਕੰਮ
.jpg)
ਪਟਿਆਲਾ 30 ਮਈ : ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਹਿਰ ਵਿਚਲੀ ਨੁਹਾਰ ਨੂੰ ਦੁੱਗਣਾ ਕਰਨ ਵਾਲੇ ਬੰਦ ਪਏ ਕਈ ਅਹਿਮ ਪ੍ਰੋਜੈਕਟਾਂ ਨੂੰ ਜਲਦ ਚਾਲੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮਾਲ ਰੋਡ 'ਤੇ ਫੁਵਾਰਾ ਚੌਕ ਦੇ ਫੁਹਾਰੇ, ਜੋ ਪਿਛਲੇ ਢਾਈ ਸਾਲਾਂ ਤੋਂ ਬੰਦ ਸਨ, ਦੀ ਮੁਰੰਮਤ ਕਰ ਦਿੱਤੀ ਗਈ ਹੈ ਅਤੇ ਇਸ ਵੱਖ ਵੱਖ ਲਾਈਟਾਂ ਨਾਲ ਚਮਕਦੇ ਫੁਆਰੇ ਨੂੰ ਲੋਕ ਸ਼ਨੀਵਾਰ ਤੋਂ ਚਲਦਾ ਵੇਖ ਸਕਣਗੇ। ਮੇਅਰ ਕੁੰਦਨ ਗੋਗੀਆ ਨੇ ਸ਼ੁੱਕਰਵਾਰ ਨੂੰ ਨਗਰ ਨਿਗਮ ਦੀ ਇਲੈਕਟ੍ਰੀਸ਼ੀਅਨ, ਬਾਗਬਾਨੀ, ਜਲ ਸਪਲਾਈ ਸ਼ਾਖਾ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਅਤੇ ਲੰਬੇ ਸਮੇਂ ਤੋਂ ਬੰਦ ਪਏ ਇਨ੍ਹਾਂ ਫੁਹਾਰਿਆਂ ਨੂੰ ਮੁੜ ਚਾਲੂ ਕਰਨ ਦੇ ਨਿਰਦੇਸ਼ ਦਿੱਤੇ। ਇੰਨਾ ਹੀ ਨਹੀਂ, ਉਹ ਸ਼ੁੱਕਰਵਾਰ ਸ਼ਾਮ 6 ਵਜੇ ਦੇ ਕਰੀਬ ਤਿੰਨੋਂ ਸ਼ਾਖਾਵਾਂ ਦੇ ਤਕਨੀਕੀ ਸਟਾਫ ਨਾਲ ਫੁਆਰਾ ਚੌਕ ਪਹੁੰਚੇ ਅਤੇ ਬੰਦ ਪਏ ਫੁਹਾਰਿਆਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ। ਤਕਨੀਕੀ ਸਟਾਫ ਨੇ ਦੱਸਿਆ ਕਿ ਫੁਹਾਰੇ ਨੂੰ ਪਾਣੀ ਸਪਲਾਈ ਕਰਨ ਵਾਲੀ ਪਾਈਪਲਾਈਨ ਟੁੱਟ ਗਈ ਹੈ, ਮੇਅਰ ਨੇ ਮੌਕੇ 'ਤੇ ਹੀ ਇਸ ਪਾਈਪਲਾਈਨ ਦੀ ਮੁਰੰਮਤ ਕਰਵਾਈ। ਇਸ ਤੋਂ ਇਲਾਵਾ ਫੁਹਾਰਿਆਂ ਦੇ ਨਾਲ-ਨਾਲ ਚੱਲ ਰਹੀਆਂ ਰੰਗੀਨ ਲਾਈਟਾਂ ਦੀ ਵੀ ਮੁਰੰਮਤ ਕੀਤੀ ਗਈ ਹੈ। ਹੁਣ ਸ਼ਨੀਵਾਰ ਤੋਂ ਸ਼ਹਿਰ ਦਾ ਮਾਣ ਮੰਨੇ ਜਾਣ ਵਾਲੇ ਫੁਹਾਰਾ ਚੌਕ ਦੇ ਇਹ ਫੁਹਾਰੇ ਕੰਮ ਕਰਨਾ ਸ਼ੁਰੂ ਕਰ ਦੇਣਗੇ।
ਮੇਅਰ ਨੇ ਕਿਹਾ ਕਿ ਮਾਲਵਾ ਸਿਨੇਮਾ ਦੇ ਸਾਹਮਣੇ 4 ਤੋਂ 5 ਛੋਟੇ ਫੁਹਾਰੇ ਹਨ ਜੋ ਲੰਬੇ ਸਮੇਂ ਤੋਂ ਬੰਦ ਹਨ। ਉਨ੍ਹਾਂ ਨੇ ਸਬੰਧਤ ਸ਼ਾਖਾਵਾਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਇਨ੍ਹਾਂ ਦੀ ਮੁਰੰਮਤ ਕਰਕੇ ਚਾਲੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਇੱਕ ਸ਼ਾਹੀ ਸ਼ਹਿਰ ਹੈ ਅਤੇ ਮਾਲ ਰੋਡ ਇਸਦੀ ਪਛਾਣ ਹੈ। ਜਦੋਂ ਇਹ ਫੁਹਾਰੇ ਸ਼ਾਮ ਨੂੰ ਮਾਲ ਰੋਡ 'ਤੇ ਸ਼ਾਨਦਾਰ ਰੋਸ਼ਨੀ ਨਾਲ ਚੱਲਣਗੇ ਤਾਂ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ 'ਤੇ ਪਟਿਆਲਾ ਵਿੱਚ ਵੱਡੇ ਪੱਧਰ 'ਤੇ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਜਿਸ ਤਹਿਤ ਪਟਿਆਲੇ ਦੀ ਨੁਹਾਰ ਬਦਲਣ ਅਤੇ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਅਤੇ ਜਲਦ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਤਾਂ ਜ਼ੋ ਲੋਕਾਂ ਨੂੰ ਲੰਮੀਆਂ ਲਾਈਨਾ ਵਿੱਚ ਸਮਾਂ ਨਾਂ ਖਰਾਬ ਕਰਨਾ ਪਵੇ। ਉਨਾਂ ਕਿਹਾ ਕਿ ਨਿਗਮ ਵੱਲੋਂ ਲੋਕਾਂ ਦੀ ਸਹੂਲਤ ਲਈ ਮੁਹੱਲਿਆ ਵਿੱਚ ਹੀ ਕੈਂਪ ਲਗਾ ਕੇ ਆਸਾਨ ਤਰੀਕੇ ਨਾਲ ਪ੍ਰਾਪਟੀ ਟੈਕਸ ਭਰੇ ਜਾ ਰਹੇ ਹਨ। ਉਹਨਾਂ ਪਟਿਆਲੇ ਦੇ ਲੋਕਾਂ ਲਈ ਹਰ ਵੇਲੇ ਆਪ ਮੁਹਾਰੇ ਹੋ ਕੇ ਕੰਮ ਕਰਵਾਉਣ ਦੀ ਗੱਲ ਵੀ ਆਖੀ।
Atrocious Kaliyuga; Mother and grandmother sold a minor girl for 3 lakh rupees
Red Alert In Punjab: Fires raining from the sky in North India;
Israel Iran War News Live Updates : ਇਜ਼ਰਾਈਲ ਨੇ ਫਿਰ ਈਰਾਨ 'ਤੇ ਮਿਜ਼ਾਈਲਾਂ ਦਾਗੀਆਂ, 2 ਜਨਰਲਾਂ ਦੀ ਮੌਤ