ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਵਲੋਂ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸੈਂਪਲ ਕੁਵੈਸ਼ਚਨ ਪੇਪਰ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਜਾਰੀ ਕੀਤੇ ਜਾਣਗੇ। 10ਵੀਂ ਅਤੇ 12ਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਫਰਵਰੀ 2024 ਮੱਧ ਤੋਂ ਸ਼ੁਰੂ ਹੋਣ ਨੂੰ ਪ੍ਰਸਤਾਵਿਤ ਹਨ। ਇਸ ਦੌਰਾਨ ਸੀ. ਬੀ. ਐੱਸ. ਈ. ਵਿਦਿਆਰਥੀਆਂ ਲਈ ਕੁਵੈਸ਼ਚਨ ਬੈਂਕ ਨਾਲ ਸੈਂਪਲ ਪੇਪਰ/ਮਾਡਲ ਪ੍ਰਸ਼ਨ ਪੱਤਰ ਅਤੇ ਹਰੇਕ ਵਿਸ਼ੇ ਦੀ ਮਾਰਕਿੰਗ ਸਕੀਮ ਆਉਣ ਵਾਲੇ ਕੁੱਝ ਮਹੀਨਿਆਂ ’ਚ ਆਫੀਸ਼ੀਅਲ ਵੈੱਬਸਾਈਟ cbseacademic.nic.in ’ਤੇ ਸਾਂਝਾ ਕਰੇਗਾ।