ਸਿਰਫ਼ 1 ਕੁੱਤਾ ਬਚਾਉਣਾ ਹੀ ਸੂਫ਼ੀ ਗਾਇਕ ਦੇ ਪੁੱਤਰ ਨੂੰ ਪੈ ਗਿਆ ਮਹਿੰਗਾ

ਜਲੰਧਰ (ਬਿਊਰੋ) - ਬੀਤੇ ਦਿਨੀਂ ਪੰਜਾਬ ਦੇ ਜਲੰਧਰ ਸ਼ਹਿਰ 'ਚ ਇੱਕ ਦਰਦਨਾਕ ਸੜਕ ਹਾਦਸਾ ਹੋਇਆ ਹੈ, ਜਿਸ ਨਾਲ ਪੰਜਾਬੀ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਪਈ। ਦਰਅਸਲ, ਜਲੰਧਰ 'ਚ ਪ੍ਰਸਿੱਧ ਸੂਫ਼ੀ ਗਾਇਕ ਬੰਟੀ ਕਵਾਲ ਦੇ 15 ਸਾਲਾਂ ਪੁੱਤਰ ਇਵਾਨ ਦਾ ਦਿਹਾਂਤ ਹੋ ਗਿਆ।
10ਵੀਂ ਕਲਾਸ ਦਾ ਸੀ ਵਿਦਿਆਰਥੀ
ਦਰਅਸਲ, ਬੰਟੀ ਦੇ ਪੁੱਤਰ ਦਾ ਬੁੱਧਵਾਰ ਨੂੰ ਭਿਆਨਕ ਐਕਸੀਡੈਂਟ ਹੋਇਆ, ਜਿਸ ਮਗਰੋਂ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਇਸੇ ਦੌਰਾਨ ਉਸ ਦੀ ਮੌਤ ਹੋ ਗਈ। ਗਾਇਕ ਬੰਟੀ ਕਵਾਲ ਦਾ ਪੁੱਤਰ ਈਵਾਨ 10ਵੀਂ ਜਮਾਤ 'ਚ ਪੜ੍ਹਦਾ ਸੀ।
ਕੁੱਤਾ ਬਚਾਉਣਾ ਪੈ ਗਿਆ ਮਹਿੰਗਾ
ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਉਹ ਕੁਝ ਸਮਾਨ ਲੈਣ ਲਈ ਐਕਟਿਵਾ 'ਤੇ ਬਜ਼ਾਰ ਗਿਆ ਸੀ। ਇਸੇ ਦੌਰਾਨ ਰਸਤੇ 'ਚ ਉਸ ਦੇ ਸਾਹਮਣੇ ਕੁੱਤਾ ਆ ਗਿਆ ਅਤੇ ਐਕਟਿਵਾ 'ਤੇ ਉਸ ਦਾ ਸੰਤੁਲਨ ਨਹੀਂ ਰਿਹਾ ਅਤੇ ਉਸ ਦੀ ਟੱਕਰ ਕੋਲੋਂ ਹੀ ਲੰਘ ਰਹੇ ਈ-ਰਿਕਸ਼ਾ ਨਾਲ ਹੋ ਗਈ। ਇਸ ਹਾਦਸੇ 'ਚ ਉਸ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਸਨ। ਇਸ ਤੋਂ ਬਾਅਦ ਤੁਰੰਤ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਸਨ।
ਜੇ ਸਵੇਰੇ ਚਿਹਰੇ 'ਤੇ ਦਿਖਦੇ ਨੇ ਅਜਿਹੇ ਲੱਛਣ ਤਾਂ ਖਤਰੇ 'ਚ ਹੈ ਤੁਹਾਡੀ ਕਿਡਨੀ!
ਭਾਰਤ ਨੇ ਪਾਕਿ ਦੇ ਹਮਲੇ ਕੀਤੇ ਨਾਕਾਮ, ਕੰਗਨਾ ਰਣੌਤ ਨੇ PM ਨਰਿੰਦਰ ਮੋਦੀ ਦੇ 'ਸੁਦਰਸ਼ਨ ਚੱਕਰ' ਦੀ ਕੀਤੀ ਪ੍ਰਸ਼ੰਸਾ
ਚੰਡੀਗੜ੍ਹ ਵਿੱਚ ਵੱਜ ਰਹੇ ਸਾਇਰਨ ,ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਕੀਤੀ ਅਪੀਲ, ਹਵਾਈ ਹਮਲੇ ਦੀ ਚੇਤਾਵਨੀ