ਆਜ਼ਾਦੀ ਦਿਵਸ ’ਤੇ ਰਿਲੀਜ਼ ਹੋਵੇਗੀ ਜੌਨ ਅਬ੍ਰਾਹਮ ਤੇ ਸ਼ਰਵਰੀ ਦੀ ਫਿਲਮ ‘ਵੇਦਾ’
.jpg)
ਜੌਨ ਅਬ੍ਰਾਹਮ ਤੇ ਸ਼ਰਵਰੀ ਦੀ ਫਿਲਮ ‘ਵੇਦਾ’ ਆਜ਼ਾਦੀ ਦਿਵਸ ’ਤੇ ਹਿੰਦੀ ਫਿਲਮਾਂ ਦੇ ਮੈਗਾ ਟ੍ਰਿਪਲ ਕਲੈਸ਼ ਦਾ ਹਿੱਸਾ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦਾ ਮੁਕਾਬਲਾ ਦੋ ਹੋਰ ਵੱਡੀਆਂ ਫਿਲਮਾਂ ‘ਖੇਲ ਖੇਲ ਮੇਂ’ ਅਤੇ ‘ਇਸਤਰੀ 2’ ਨਾਲ ਹੋਵੇਗਾ। ਰਾਮ ਪੋਥੀਨੇਨੀ ਤੇ ਸੰਜੇ ਦੱਤ ਦੀ ਤੇਲਗੂ ਫਿਲਮ ‘ਡਬਲ ਆਈਸਮਾਰਟ’ ਵੀ ਨਾਲੋ-ਨਾਲ ਰਿਲੀਜ਼ ਹੋ ਰਹੀ ਹੈ, ਇਹ ਇਕ ਟ੍ਰੈਫਿਕ ਜਾਮ ਵਾਂਗ ਲੱਗ ਸਕਦਾ ਹੈ, ਪਰ ਹਰ ਫਿਲਮ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ ਅਤੇ ਜਦੋਂ ‘ਵੇਦਾ’ ਦੀ ਗੱਲ ਆਉਂਦੀ ਹੈ ਤਾਂ ਸੰਭਾਵਨਾਵਾਂ ਕਾਫੀ ਚੰਗੀਆਂ ਹੁੰਦੀਆਂ ਹਨ।
ਇਕ ਪਾਸੇ ਤੁਹਾਡੇ ਕੋਲ ਜੌਨ ਅਬ੍ਰਾਹਮ ਹਨ, ਜੋ ਲਗਭਗ ਡੇਢ ਸਾਲ ਬਾਅਦ ਵੱਡੇ ਪਰਦੇ ’ਤੇ ਨਜ਼ਰ ਆਉਣਗੇ। ਦੂਜੇ ਪਾਸੇ ਇਕ ਅਦਾਕਾਰ ਹੈ ਜੋ ਹਾਲੇ ਕੁਝ ਵੀ ਗਲਤ ਨਹੀਂ ਕਰ ਸਕਦਾ। ਅਭਿਨੇਤਾ ਨੇ ਕੁਝ ਮਹੀਨੇ ਪਹਿਲਾਂ ‘ਮੁੰਜਿਆ’ ਦੇ ਰੂਪ ’ਚ 100 ਕਰੋੜ ਰੁਪਏ ਦੀ ਬਲਾਕਬਸਟਰ ਫਿਲਮ ਦਿੱਤੀ ਸੀ ਅਤੇ ਨੈੱਟਫਲਿਕਸ ਫਿਲਮ ‘ਮਹਾਰਾਜ’ ’ਚ ਆਪਣੇ ਅਭਿਨੈ ਲਈ ਕਾਫੀ ਪ੍ਰਸ਼ੰਸਾ ਹਾਸਲ ਕੀਤੀ ਜੋ ਪਿਛਲੇ ਚਾਰ ਹਫਤਿਆਂ ਤੋਂ ਸਟ੍ਰੀਮਿੰਗ ’ਤੇ ਟ੍ਰੈਂਡ ਕਰ ਰਹੀਆਂ ਹਨ।
ਲੁਧਿਆਣਾ ਦੇ ਧਾਂਧਰਾ ਰੋਡ ਦੇ ਸਥਿਤ ਤੇਰਾ ਨਗਰ ਇਲਾਕੇ ਵਿੱਚ ਸੋਮਵਾਰ ਦੇਰ ਰਾਤ ਇੱਕ ਘਰ 'ਤੇ ਕੁਝ ਨੌਜਵਾਨਾਂ ਨੇ ਹਮਲਾ ਕੀਤਾ। ਇਸ ਹਮਲੇ ਵਿੱਚ ਪੱਥਰਬਾਜ਼ੀ ਅਤੇ ਤੇਜ਼ਧਾਰ ਹਥਿਆਰ ਸ਼ਾਮਲ ਸਨ, ਜਿਸ ਵਿੱਚ...
ਹਮੇਸ਼ਾ ਸੁਰਖੀਆਂ ’ਚ ਰਹਿਣ ਵਾਲਾ ਸਿਹਤ ਵਿਭਾਗ ਇਸ ਵਾਰ ਫਿਰ ਕੁੰਭਕਰਨੀ ਨੀਂਦ ਸੁੱਤਾ ਹੈ। ਡੇਂਗੂ ਦੇ ਕਹਿਰ ਨੇ ਸ਼ਹਿਰ ਅੰਦਰ ਤਰਥੱਲੀ ਮਚਾਈ ਹੋਈ ਹੈ। ਲੰਘੇ ਕੱਲ ਅਤੇ ਅੱਜ ਵੀ ਇਕ ਦਰਜਨ ਤੋਂ ਵੱਧ ਡੇਂਗੂ ਦੇ ਕੇਸ ਸਾਹਮਣੇ ਆਏ ਹਨ। ਹੁਣ ਤੱਕ 290 ਕੇਸ ਡੇਂਗੂ ਦੇ ਸਾਹਮਣੇ ਆ ਚੁੱਕੇ ਹਨ। ਇਹ ਸਰਕਾਰੀ ਅੰਕੜੇ ਹਨ, ਜਦੋਂ ਕਿ ਪ੍ਰਾਈਵੇਟ ਅੰਕੜੇ ਇਸ ਤੋਂ ਕਿਤੇ ਵਧ ਹਨ।
ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਜਰਨਲ ਇਜਲਾਸ 3 ਨਵੰਬਰ ਨੂੰ ਸੱਦਿਆ ਗਿਆ ਹੈ। ਇਸ ਦੌਰਾਨ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ 11 ਅੰਤਰਿੰਗ ਕਮੇਟੀ ਮੈਂਬਰਾਂ ਦੀ ਵੀ ਚੋਣ ਹੋਵੇਗੀ।