ਵਾਮਨ ਅਵਤਾਰ ਮੰਦਰ ਦੇ ਸਰੋਵਰ ਦੀ ਕਾਰ ਸੇਵਾ ਹੋਈ ਸ਼ੁਰੂ ਸਨਾਤਨੀਆਂ ਦੇ ਖਿੜੇ ਚਿਹਰੇ
7 ਮਾਰਚ ਪਟਿਆਲਾ (ਲਵਪ੍ਰੀਤ ਘੁੰਮਾਣ ) : ਪਟਿਆਲਾ ਸ਼ਹਿਰ ਦੀ ਇਤਿਹਾਸਿਕ ਧਰੋਹਰ ਅਤੇ ਪਵਿੱਤਰ ਧਾਰਮਿਕ ਅਸਥਾਨ ਅਤੇ ਸਰੋਵਰ ਦੀ ਹਾਲਤ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਪਟਿਆਲਾ ਦੇ ਲੋਕਾਂ ਵਿੱਚ ਖਾਸਾ ਰੋਸ ਦੇਖਣ ਨੂੰ ਮਿਲ ਰਿਹਾ ਸੀ। ਇਸ ਤੋਂ ਬਾਅਦ ਕੁਝ ਸਨਾਤਨੀਆ ਵੱਲੋਂ ਇਕੱਠੇ ਹੋ ਕੇ 7 ਮਾਰਚ ਨੂੰ ਪਟਿਆਲਾ ਸ਼ਹਿਰ ਦੇ ਬਾਜ਼ਾਰਾਂ ਚੋਂ ਇਕ ਵਿਸ਼ਾਲ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਪਟਿਆਲਾ ਪ੍ਰਸ਼ਾਸਨ ਨੇ ਉਹਨਾਂ ਨਾਲ ਇੱਕ ਮੀਟਿੰਗ ਕੀਤੀ ਐਸ ਡੀ ਐਮ ਪਟਿਆਲਾ ਵੱਲੋਂ ਭਰੋਸਾ ਦਿੱਤਾ ਗਿਆ ਕਿ 7 ਮਾਰਚ ਸਵੇਰੇ 9 ਵਜੇ ਕੰਮ ਸ਼ੁਰੂ ਹੋ ਜਾਵੇਗਾ। ਇਸ ਭਰੋਸੇ ਤੇ ਰੋਸ਼ ਮਾਰਚ ਕੈਂਸਲ ਕੀਤਾ ਗਿਆ ਅਤੇ ਪੰਜਾਬ ਸਰਕਾਰ ਅਤੇ ਪਟਿਆਲਾ ਪ੍ਰਸ਼ਾਸਨ ਵੱਲੋਂ ਅੱਜ ਸਵੇਰੇ 9 ਵਜੇ ਸਭ ਤੋਂ ਪਹਿਲਾਂ ਸਰੋਵਰ ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਉਸ ਤੋਂ ਬਾਅਦ ਜੇ ਸੀ ਬੀ ਲਗਾ ਕੇ ਉਥੋਂ ਮਲਵਾ ਚੁੱਕਣ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ । ਇਸ ਨੂੰ ਦੇਖ ਕੇ ਪਟਿਆਲਾ ਸ਼ਹਿਰ ਦੇ ਤਮਾਮ ਸਨਾਤਨੀਆ ਅਤੇ ਭਗਵਾਨ ਦੇ ਇਸ ਅਸਥਾਨ ਵਿੱਚ ਆਸਥਾ ਰੱਖਣ ਵਾਲੇ ਲੋਕਾਂ ਦੇ ਚਿਹਰੇ ਖਿੜ ਗਏ। ਦਸ ਦਇਏ ਇਸੇ ਅਸਥਾਨ ਤੇ ਲੰਬੇ ਸਮੇਂ ਤੋਂ ਵੰਦੇ ਮਾਤਰਮ ਦਲ ਦੇ ਸੇਵਾਦਾਰਾਂ ਨੇ ਸੇਵਾ ਕਰ ਇਸ ਨੂੰ 2016, ਵਿੱਚ ਬਿਲਕੁਲ ਸਾਫ ਕਰ ਦਿੱਤਾ ਸੀ। ਉਹਨਾਂ ਨੇ ਜਿੱਥੇ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ ਐਮ ਐਲ ਏ ਅਜੀਤ ਪਾਲ ਸਿੰਘ ਕੋਹਲੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਕਿਉਂਕਿ ਐਮ ਐਲ ਏ ਵੱਲੋਂ ਇਹਨਾਂ ਸ਼ਰਧਾਲੂਆਂ ਨੂੰ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਵਾਇਆ ਗਿਆ ਸੀ। ਕੰਮ ਸ਼ੁਰੂ ਹੋਣ ਤੋਂ ਬਾਅਦ ਸ਼ਾਮ ਤਕਰੀਬਨ 4 ਵਜੇ ਅਜੀਤ ਪਾਲ ਸਿੰਘ ਕੋਹਲੀ ਵੱਡੇ ਕਾਫਲੇ ਨਾਲ ਕੰਮ ਦਾ ਜਾਇਜ਼ਾ ਲੈਣ ਪਹੁੰਚੇ। ਸਭ ਤੋਂ ਪਹਿਲਾਂ ਭਗਵਾਨ ਸ੍ਰੀ ਵਾਮਨ ਦੇਵਤਾ ਜੀ ਦੇ ਅੱਗੇ ਨਤਮਸਤਕ ਹੋਏ ਅਤੇ ਉਸ ਤੋਂ ਬਾਅਦ ਸਰੋਵਰ ਦਾ ਜਾਇਜ਼ਾ ਲਿੱਤਾ ਅਤੇ ਕਾਰ ਸੇਵਾ ਵਿੱਚ ਲੱਗੇ ਸ਼ਰਧਾਲੂਆਂ ਨੂੰ ਪੂਰਨ ਤੌਰ ਦੇ ਉੱਤੇ ਇਹ ਭਰੋਸਾ ਦਵਾਇਆ ਕਿ ਅੱਜ ਇਹ ਕੰਮ ਦੀ ਸ਼ੁਰੂਆਤ ਹੋਈ ਹੈ ਤੇ ਇਹ ਕੰਮ ਪੂਰਨ ਤੌਰ ਤੇ ਮੁਕੰਮਲ ਕਰਕੇ ਹੀ ਰੋਕਿਆ ਜਾਵੇਗਾ। ਉੱਥੇ ਉਹਨਾਂ ਇਸ ਗੱਲ ਦਾ ਅਫਸੋਸ ਜਾਹਰ ਵੀ ਕੀਤਾ ਕਿ ਇਸ ਪਵਿੱਤਰ ਪਾਵਨ ਅਸਥਾਨ ਤੇ ਇਸ ਤਰ੍ਹਾਂ ਕੂੜੇ ਦੇ ਢੇਰ ਲੱਗੇ ਹੋਏ ਹਨ ਇਹ ਸਾਡੀ ਵੀ ਬਦਕਿਸਮਤੀ ਹੈ। ਪਰ ਉਹਨਾਂ ਇਹ ਵੀ ਕਿਹਾ ਕਿ ਦੇਰ ਆਏ ਦਰੁਸਤ ਆਏ ਤੇ ਹੁਣ ਇਸ ਕੰਮ ਨੂੰ ਮੁਕੰਮਲ ਕੀਤਾ ਜਾਵੇਗਾ। ਦੱਸ ਦਈਏ ਕਿ ਐਮ ਐਲ ਏ ਦੇ ਨਾਲ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਵੀ ਮੌਕੇ ਤੇ ਪਹੁੰਚੀ ਅਤੇ ਉਨਾਂ ਨੇ ਹਿੰਦੂ ਸਿੱਖ ਭਾਈਚਾਰੇ ਦੀ ਇੱਕ ਮਿਸਾਲ ਕਾਇਮ ਕੀਤੀ ਅਤੇ ਇਹ ਵੀ ਕਿਹਾ ਕਿ ਜਦੋਂ ਵੀ ਜਿੱਥੇ ਵੀ ਜਰੂਰਤ ਪਏਗੀ ਅਸੀਂ ਸਾਰੇ ਇਸ ਪਾਵਨ ਅਸਥਾਨ ਦੀ ਕਾਰ ਸੇਵਾ ਲਈ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਇਸ ਨਾਲ ਜਿੱਥੇ ਸੰਘਰਸ਼ ਕਰਦੇ ਸ਼ਰਧਾਲੂਆਂ ਨੂੰ ਹੌਸਲਾ ਮਿਲਿਆ ਉਥੇ ਹੀ ਪਟਿਆਲਾ ਸ਼ਹਿਰ ਵਿੱਚ ਇੱਕ ਵਾਰ ਫਿਰ ਹਿੰਦੂ ਸਿੱਖ ਭਾਈਚਾਰੇ ਦੀ ਮਿਸਾਲ ਦੇਖਣ ਨੂੰ ਮਿਲੀ। ਇੱਥੇ ਹੀ ਪ੍ਰਦਰਸ਼ਨਕਾਰੀਆਂ ਨੇ ਜਿੱਥੇ ਪ੍ਰਸ਼ਾਸਨ ਦਾ ਐਮ ਐਲ ਏ ਦਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਇਹ ਵੀ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਹ ਕੰਮ ਹੁਣ 2016 'ਚ ਪਾਸ ਹੋਏ ਐਸਟੀਮੇਟ ਤੋਂ ਵੱਧ ਚੜ ਕੇ ਕੀਤਾ ਜਾਵੇਗਾ ਅਤੇ ਇਸ ਮੰਦਰ ਦੀ ਖੂਬਸੂਰਤ ਦਿੱਖ ਨੂੰ ਵਾਪਸ ਬਹਾਲ ਕੀਤਾ ਜਾਏਗਾ। ਸਰੋਵਰ ਦੀ ਪਵਿੱਤਰਤਾ ਅਤੇ ਖੂਬਸੂਰਤੀ ਵਾਹਲ ਕਰਕੇ ਪਟਿਆਲਾ ਨਿਵਾਸੀਆਂ ਨੂੰ ਅਰਪਿਤ ਜਾਵੇਗਾ ਤਾਂ ਜੋ ਦੇਸ਼ਾਂ ਵਿਦੇਸ਼ਾਂ ਤੋਂ ਪੂਰੇ ਭਾਰਤ ਤੋਂ ਲੋਕ ਇਸ ਤੀਰਥ ਅਸਥਾਨ ਦੇ ਦਰਸ਼ਨ ਕਰ ਸਕਣ। ਪਰ ਉਥੇ ਹੀ ਪ੍ਰਦਰਸ਼ਨਕਾਰੀਆਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਕੰਮ ਦੇ ਵਿੱਚ ਕੋਈ ਢਿੱਲ ਦਿੱਤੀ ਜਾਂਦੀ ਹੈ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਟਾਲ ਮਟੋਲ ਕਰਨ ਵਾਲੀ ਰਣਨੀਤੀ ਪ੍ਰਸ਼ਾਸਨ ਅਪਣਾਉਂਦਾ ਹੈ ਤਾਂ ਫਿਰ ਇਸ ਵਾਰ ਸਨਾਤਨੀ ਲੋਕ ਚੁੱਪ ਨਹੀਂ ਰਹਿਣਗੇ ਬਲਕਿ ਹੋਰ ਤਿੱਖੇ ਸੰਘਰਸ਼ ਕਰਨਗੇ। ਫਿਰ ਚਾਹੇ ਆਪਣੇ ਪ੍ਰਾਣਾਂ ਦੀ ਅਹੂਤੀ ਕਿਉਂ ਨਾ ਦੇਣੀ ਪਵੇ ਅਸੀਂ ਉਸ ਲਈ ਵੀ ਤਿਆਰ ਹਾਂ। ਤੇ ਪ੍ਰਸ਼ਾਸਨ ਨੂੰ ਵੀ ਤਿਆਰ ਰਹਿਣਾ ਪਵੇਗਾ । ਦੱਸ ਦਈਏ ਇਸ ਕਾਰਜ ਨੂੰ ਸ਼ਹਿਰ ਦੇ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ ਉਥੇ ਹੀ ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰਸਟ ਵੱਲੋਂ ਮਾਤਾ ਬੋਨੀਸ਼ਵਰੀ ਦੇਵੀ ਜੀ ਪਹੁੰਚੇ ਅਤੇ ਜਦ ਤੱਕ ਕਾਰ ਸੇਵਾ ਚੱਲੇਗੀ ਲੰਗਰ ਦੀ ਵਿਵਸਥਾ ਉਹਨਾਂ ਵੱਲੋਂ ਕੀਤੀ ਗਈ ਇਸ ਦੇ ਨਾਲ ਹੀ ਮਹਾਮੰਡਲੇਸ਼ਵਰ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸਨੌਰ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਜੋਸ਼ਨ ਵੀ ਪਰਿਵਾਰ ਸਮੇਤ ਪਹੁੰਚੇ, ਸਨਾਤਨ ਧਰਮ ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਅਸ਼ਵਸਨ ਦਵਾਇਆ ਕਿ ਹਰ ਸੰਭਵ ਮਦਦ ਇਸ ਕਾਰਜ ਵਿੱਚ ਕੀਤੀ ਜਾਵੇਗੀ।
ਇਸ ਕਾਰ ਸੇਵਾ ਵਿੱਚ ਮੌਜੂਦ ਰਹੇ ਅਨੁਰਾਗ ਸ਼ਰਮਾ, ਸੁਸ਼ੀਲ ਨਈਅਰ ,ਵਰੁਣ ਜਿੰਦਲ, ਨਿਖਿਲ ਕਾਕਾ, ਕੁਸ਼ਲ ਚੋਪੜਾ, ਅਮਰਦੀਪ ਭਾਟੀਆ ,ਰਵਿੰਦਰ ਸੋਲੰਕੀ, ਜੀਵਨ ਸਿੰਗਲਾ, ਗੁਰਪ੍ਰੀਤ ਗੁਰੀ, ਵਰਨ ਕੌਸ਼ਲ, ਗਾਂਧੀ ,ਅਤੇ ਸੈਂਕੜਾ ਸਨਾਤਨ ਸ਼ਰਧਾਲੂ ।