ਚਿਕਮੰਗਲੂਰੂ, 4 ਸਤੰਬਰ
Yoga Guru held for allegedly raping NRI woman: ਪੁਲੀਸ ਨੇ ਇਥੇ ਬੁੱਧਵਾਰ ਨੂੰ ਇਕ ਯੋਗ ਗੁਰੂ ਨੂੰ ਇਕ ਪੰਜਾਬੀ ਐੱਨਆਰਆਈ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਇਸ ਜ਼ਿਲ੍ਹੇ ਦੇ ਮੱਲੇਨਾਹੱਲੀ ਵਿਚ ਸਥਿਤ ਕੇਵਾਲਾ ਫਾਊਂਡੇਸ਼ਨ ਦੇ ਪ੍ਰਦੀਪ ਉੱਲਾਲ (54) ਵਜੋਂ ਹੋਈ ਹੈ।ਪੁਲੀਸ ਨੇ ਦੱਸਿਆ ਕਿ ਪੀੜਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਮੁਤਾਬਕ ਮੁਲਜ਼ਮ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਸ ਦੇ ਪੀੜਤਾ ਨਾਲ ਪਿਛਲੇ ਜਨਮ ਵਿਚ ਵੀ ਸਬੰਧ ਸਨ|ਪੀੜਤ ਔਰਤ ਪੰਜਾਬ ਨਾਲ ਸਬੰਧਤ ਹੈ ਅਤੇ ਇਸ ਵੇਲੇ ਅਮਰੀਕਾ ਦੇ ਕੈਲੀਫੋਰਨੀਆ ਦੀ ਵਸਨੀਕ ਹੈ।ਪੀੜਤਾ ਨੇ ਦੋਸ਼ ਲਾਇਆ ਕਿ ਉਹ 2021 ਤੇ 2022 ਦੌਰਾਨ ਤਿੰਨ ਵਾਰ ਯੋਗ ਗੁਰੂ ਦੇ ਆਸ਼ਰਮ ਗਈ, ਜਿਥੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। -ਪੀਟੀਆਈ
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ