Dec 14, 2024 10:15 AM
ਕਿਸਾਨਾਂ ਦੇ ਕੂਚ ਤੋਂ ਪਹਿਲਾਂ ਹਰਿਆਣਾ ਦਾ ਐਕਸ਼ਨ, ਕੀਤਾ Internet ਬੰਦ
Dec 14, 2024 10:15 AM
ਦਿੱਲੀ ਕੂਚ ਤੋਂ ਠੀਕ ਪਹਿਲਾਂ Sarvan singh pandher ਦਾ ਵੱਡਾ ਐਲਾਨ
Dec 14, 2024 10:14 AM
19ਵੇਂ ਦਿਨ ’ਚ ਦਾਖਲ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ
Farmers Delhi March Today : ਪਿਛਲੇ 10 ਮਹੀਨਿਆਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਸ਼ੰਭੂ ਸਰਹੱਦ ਤੋਂ ਦਿੱਲੀ ਵੱਲ ਮਾਰਚ ਕਰਨਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਇਸ 101 ਮਰਜੀਵੜੇ ਜਥੇ ਦੀ ਅਗਵਾਈ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਤੇ ਮਲਕੀਤ ਸਿੰਘ ਤੇ ਹੋਰ ਕਰਨਗੇ। ਸਮੂਹ ਵਿੱਚ ਜਾਣ ਵਾਲੇ ਸਾਰੇ ਕਿਸਾਨ ਨਿਹੱਥੇ ਹੋਣਗੇ।
ਦਿੱਲੀ ਤੱਕ ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਹਰਿਆਣਾ ਦੇ ਅੰਬਾਲਾ ਦੇ ਕੁਝ ਹਿੱਸਿਆਂ ਵਿੱਚ 14 ਦਸੰਬਰ ਨੂੰ ਸਵੇਰੇ 6 ਵਜੇ ਤੋਂ 17 ਦਸੰਬਰ ਦੀ ਰਾਤ 11:59 ਵਜੇ ਤੱਕ ਇੰਟਰਨੈੱਟ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਦੱਸ ਦਈਏ ਕਿ ਰਾਜਪੁਰਾ ਦੇ ਸ਼ੰਭੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੇ ਕਾਫੀ ਜਥੇ ਮੋਗਾ ਫਿਰੋਜ਼ਪੁਰ ਤੋਂ ਪਹੁੰਚ ਗਏ ਹਨ ਅਤੇ ਅੱਗ ਬਾਲ ਕੇ ਠੰਡ ਤੋਂ ਬਚਣ ਦੇ ਲਈ ਅੱਗ ਦਾ ਸਹਾਰਾ ਲੈ ਰਹੇ ਹਨ ਕਿਉਂਕਿ ਕਾਫੀ ਲੰਬਾ ਪੈਂਡਾ ਤੈਅ ਕਰਕੇ ਆਏ ਹਨ ਮੌਸਮ ਕਾਫੀ ਠੰਡਾ ਹੋ ਗਿਆ ਹੈ।
ਉੱਥੇ ਹੀ ਦੂਜੇ ਪਾਸੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦਿੱਲੀ ਕੂਚ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਹੈ। ਸਰਵਣ ਸਿੰਘ ਪੰਧੇਰ ਵੱਲੋਂ ਅੱਜ ਸਵੇਰੇ 5 ਵਜੇ 57 ਮਿੰਟ ’ਤੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਬਿਆਨ ਦਿੱਤਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਸ਼ੰਭੂ ਬਾਰਡਰ ’ਤੇ ਉੱਪਰ ਪਹੁੰਚੇ ਦੀ ਅਪੀਲ ਕੀਤੀ ਗਈ ਹੈ ਪਰ ਸਰਕਾਰਾਂ ਇਸ ਮੋਰਚੇ ਨੂੰ ਫੇਲ੍ਹ ਕਰਨਾ ਚਾਹੁੰਦੀਆਂ ਹਨ। ਇਸ ਲਈ ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਸਾਰੇ ਕਿਸਾਨ ਵੱਧ ਤੋਂ ਵੱਧ ਸ਼ੰਭੂ ਬਾਰਡਰ ’ਤੇ ਪਹੁੰਚੋ ਇਸ ਮੋਰਚੇ ਨੂੰ ਕਾਮਯਾਬ ਕਰੋ ਤਾਂ ਕਿ ਸਰਕਾਰ ਸਾਡੀਆਂ ਹੱਕੀ ਮੰਗਾਂ ਪੂਰੀਆਂ ਕਰ ਸਕੇ ਅਸੀਂ ਆਪਣੀ ਹੱਕੀ ਮੰਗਾਂ ਲਈ ਸ਼ੰਭੂ ਬਾਰਡਰ ’ਤੇ ਸਾਰੇ ਕਿਸਾਨ ਬੈਠੇ ਹਨ। 13 ਫਰਵਰੀ ਤੋਂ ਲਗਾਤਾਰ ਧਰਨੇ ਚੱਲ ਰਹੇ ਹਨ। ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਅੱਜ 19ਵੇਂ ਦਿਨ ਵੀ ਮਰਨ ਵਰਤ ’ਤੇ ਬੈਠੇ ਹਨ।
10 ਸਾਲਾਂ ਬੱਚੇ 'ਤੇ ਤਸ਼ੱਦਦ ਮਾਮਲੇ 'ਚ ਵੱਡਾ ਖੁਲਾਸਾ, ਬੱਚੇ ਦੇ ਅਸਲੀ ਪਿਤਾ ਨੇ ਹੀ 3.50 ਲੱਖ ਰੁਪਏ 'ਚ ਵੇਚਿਆ ਸੀ 'ਮਾਸੂਮ'
ਕੈਂਸਰ ਤੇ ਗੰਭੀਰ ਬਿਮਾਰੀਆਂ ਦੀਆਂ ਇਹ ਦਵਾਈਆਂ ਹੋਣਗੀਆਂ ਸਸਤੀਆਂ, ਬਜਟ 'ਚ ਹੋਇਆ ਵੱਡਾ ਐਲਾਨ
ਦਿੱਲੀ 'ਚ ਪੋਲਿੰਗ ਬੂਥ 'ਤੇ ਲੱਗੀਆਂ ਵੋਟਰਾਂ ਦੀਆਂ ਕਤਾਰਾਂ, ਸਵੇਰੇ 9 ਵਜੇ ਤੱਕ ਹੋਈ 8.10 ਫੀਸਦੀ ਵੋਟਿੰਗ