ਨਵੀਂ ਦਿੱਲੀ : ਆਤਿਸ਼ੀ ਦਿੱਲੀ ਦੇ ਅਗਲੇ ਮੁੱਖ ਮੰਤਰੀ ਹੋਣਗੇ, ਜਿਸ ਦਾ ਐਲਾਨ ਹੋ ਗਿਆ ਹੈ। ਉਹ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਬਣਨ ਜਾ ਰਹੀ ਹੈ। ਆਤਿਸ਼ੀ ਅਰਵਿੰਦ ਕੇਜਰੀਵਾਲ ਦੀ ਕੈਬਨਿਟ ਵਿੱਚ ਸਭ ਤੋਂ ਹੈਵੀਵੇਟ ਮੰਤਰੀ ਰਹੀ ਹੈ। ਉਸ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਸੀ। ਵਿਧਾਇਕ ਦਲ ਦੀ ਬੈਠਕ 'ਚ ਆਤਿਸ਼ੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੰਗਲਵਾਰ ਸਵੇਰੇ ‘ਆਪ’ ਕਨਵੀਨਰ ਕੇਜਰੀਵਾਲ ਦੀ ਸਿਵਲ ਲਾਈਨ ਸਥਿਤ ਰਿਹਾਇਸ਼ ‘ਤੇ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ। ਇਸ ਵਿੱਚ ਸਦਨ ਦੇ ਨਵੇਂ ਆਗੂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਆਤਿਸ਼ੀ ਇੱਕ ਪੰਜਾਬੀ ਰਾਜਪੂਤ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ।ਦੱਸ ਦੇਈਏ ਕਿ ਆਤਿਸ਼ੀ ਨੂੰ ਕੇਜਰੀਵਾਲ ਦਾ ਕਰੀਬੀ ਅਤੇ ਵਿਸ਼ਵਾਸਪਾਤਰ ਮੰਨਿਆ ਜਾਂਦਾ ਹੈ। ਉਹ ਅੰਨਾ ਅੰਦੋਲਨ ਦੇ ਸਮੇਂ ਤੋਂ ਸੰਗਠਨ ਵਿੱਚ ਸਰਗਰਮ ਹਨ। ਮੌਜੂਦਾ ਸਮੇਂ 'ਚ ਉਨ੍ਹਾਂ ਕੋਲ ਜ਼ਿਆਦਾਤਰ ਮੰਤਰਾਲਿਆਂ ਦੀ ਜ਼ਿੰਮੇਵਾਰੀ ਹੈ ਅਤੇ ਜਦੋਂ ਤੋਂ ਕੇਜਰੀਵਾਲ ਮਾਰਚ 'ਚ ਜੇਲ੍ਹ ਗਏ ਹਨ, ਉਦੋਂ ਤੋਂ ਉਹ ਪਾਰਟੀ ਤੋਂ ਲੈ ਕੇ ਸਰਕਾਰ ਤੱਕ ਦੇ ਮੁੱਦਿਆਂ 'ਤੇ ਅਗਵਾਈ ਕਰਦੇ ਨਜ਼ਰ ਆ ਰਹੇ ਹਨ।
ਆਤਿਸ਼ੀ ਦਾ ਜਨਮ ਅਤੇ ਜੀਵਨ
ਆਤਿਸ਼ੀ ਦਾ ਜਨਮ 8 ਜੂਨ 1981 ਨੂੰ ਦਿੱਲੀ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਨਾਮਵਿਜੇ ਸਿੰਘ ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹਿ ਚੁੱਕੇ ਹਨ। ਆਤਿਸ਼ੀ ਨੇ ਆਪਣੀ ਸਕੂਲੀ ਪੜ੍ਹਾਈ ਸਪਰਿੰਗਡੇਲ ਸਕੂਲ, ਨਵੀਂ ਦਿੱਲੀ ਤੋਂ ਕੀਤੀ। ਉਸਨੇ ਸੇਂਟ ਸਟੀਫਨ ਕਾਲਜ ਵਿੱਚ ਇਤਿਹਾਸ ਦੀ ਪੜ੍ਹਾਈ ਕੀਤੀ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਚੇਵੇਨਿੰਗ ਸਕਾਲਰਸ਼ਿਪ 'ਤੇ ਮਾਸਟਰ ਡਿਗਰੀ ਪ੍ਰਾਪਤ ਕੀਤੀ। ਕੁਝ ਸਾਲਾਂ ਬਾਅਦ ਉਸਨੇ ਵਿਦਿਅਕ ਖੋਜ ਵਿੱਚ ਰੋਡਸ ਸਕਾਲਰ ਵਜੋਂ ਆਕਸਫੋਰਡ ਤੋਂ ਆਪਣੀ ਦੂਜੀ ਮਾਸਟਰ ਡਿਗਰੀ ਹਾਸਲ ਕੀਤੀ। ਆਮ ਆਦਮੀ ਪਾਰਟੀ ਵਿੱਚ ਆਉਣ ਤੋਂ ਪਹਿਲਾਂ ਆਤਿਸ਼ੀ ਨੇ ਮੱਧ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ 7 ਸਾਲ ਕੰਮ ਕੀਤਾ ਸੀ। ਖ਼ਬਰਾਂ ਮੁਤਾਬਕ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਆਤਿਸ਼ੀ ਕੁਝ ਸਮਾਂ ਆਂਧਰਾ ਪ੍ਰਦੇਸ਼ ਦੇ ਰਿਸ਼ੀ ਵੈਲੀ ਸਕੂਲ 'ਚ ਇਤਿਹਾਸ ਅਤੇ ਅੰਗਰੇਜ਼ੀ ਦੀ ਅਧਿਆਪਕ ਸੀ। ਇਥੇ ਉਹ ਜੈਵਿਕ ਖੇਤੀ ਅਤੇ ਪ੍ਰਗਤੀਸ਼ੀਲ ਸਿੱਖਿਆ ਪ੍ਰਣਾਲੀਆਂ ਵਿੱਚ ਸ਼ਾਮਲ ਹੋ ਗਈ। ਉਸਨੇ ਉੱਥੇ ਕਈ ਗੈਰ-ਲਾਭਕਾਰੀ ਸੰਸਥਾਵਾਂ ਨਾਲ ਕੰਮ ਕੀਤਾ, ਜਿੱਥੇ ਉਹ ਪਹਿਲੀ ਵਾਰ 'ਆਪ' ਦੇ ਕੁਝ ਮੈਂਬਰਾਂ ਨੂੰ ਮਿਲੀ ਅਤੇ ਪਾਰਟੀ ਦੀ ਸ਼ੁਰੂਆਤ 'ਤੇ ਉਸ ਵਿੱਚ ਸ਼ਾਮਲ ਹੋਈ।
ਸਿਆਸੀ ਸਫ਼ਰ ਦੀ ਇੰਝ ਹੋਈ ਸ਼ੁਰੂਆਤ
. ਆਤਿਸ਼ੀ 2013 ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਈ। ਉਸ ਸਮੇਂ ਉਹ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਮੈਨੀਫੈਸਟੋ ਡਰਾਫਟ ਕਮੇਟੀ ਦੀ ਮੁੱਖ ਮੈਂਬਰ ਸੀ। ਉਨ੍ਹਾਂ ਨੇ 'ਪਾਰਟੀ ਦੇ ਗਠਨ ਦੇ ਸ਼ੁਰੂਆਤੀ ਦੌਰ 'ਚ ਪਾਰਟੀ ਦੀਆਂ ਨੀਤੀਆਂ ਨੂੰ ਰੂਪ ਦੇਣ' ਵਿਚ ਅਹਿਮ ਭੂਮਿਕਾ ਨਿਭਾਈ।
. ਆਤਿਸ਼ੀ ਨੇ ਜੁਲਾਈ 2015 ਤੋਂ 17 ਅਪ੍ਰੈਲ 2018 ਤੱਕ ਸਿੱਖਿਆ ਲਈ ਮਨੀਸ਼ ਸਿਸੋਦੀਆ ਦੇ ਸਲਾਹਕਾਰ ਵਜੋਂ ਕੰਮ ਕੀਤਾ।
. ਆਤਿਸ਼ੀ 2015 ਵਿੱਚ ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਵਿੱਚ ਜਲ ਸੱਤਿਆਗ੍ਰਹਿ ਵਿੱਚ ਵੀ ਸ਼ਾਮਲ ਹੋ ਚੁੱਕੀ ਹੈ। ਉਹ ਵਿਰੋਧ ਪ੍ਰਦਰਸ਼ਨਾਂ ਦੇ ਨਾਲ-ਨਾਲ ਕਾਨੂੰਨੀ ਲੜਾਈਆਂ ਦੌਰਾਨ ਵੀ ਸਰਗਰਮ ਰਹੀ।
. ਆਤਿਸ਼ੀ ਨੇ 2019 ਵਿੱਚ ਪੂਰਬੀ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਅਤੇ ਭਾਜਪਾ ਉਮੀਦਵਾਰ ਗੌਤਮ ਗੰਭੀਰ ਤੋਂ 4.77 ਲੱਖ ਵੋਟਾਂ ਨਾਲ ਹਾਰ ਗਈ ਸੀ ਅਤੇ ਤੀਜੇ ਸਥਾਨ 'ਤੇ ਰਹੀ ਸੀ।
. 2020 ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਨੇ ਆਤਿਸ਼ੀ ਨੂੰ ਗੋਆ ਦਾ ਇੰਚਾਰਜ ਬਣਾਇਆ ਸੀ।
. ਆਤਿਸ਼ੀ ਸਾਲ 2020 ਵਿੱਚ ਪਹਿਲੀ ਵਾਰ ਕਾਲਕਾਜੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੀ ਸੀ। ਉਨ੍ਹਾਂ ਨੇ ਭਾਜਪਾ ਉਮੀਦਵਾਰ ਧਰਮਵੀਰ ਸਿੰਘ ਨੂੰ 11 ਹਜ਼ਾਰ 393 ਵੋਟਾਂ ਨਾਲ ਹਰਾਇਆ ਸੀ।
. ਆਤਿਸ਼ੀ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਵਿਧਾਇਕ ਚੁਣੀ ਗਈ ਸੀ ਅਤੇ 2023 ਵਿੱਚ ਪਹਿਲੀ ਵਾਰ ਕੇਜਰੀਵਾਲ ਸਰਕਾਰ ਵਿੱਚ ਮੰਤਰੀ ਬਣੇ ਸਨ।
. ਹੁਣ ਸਿਰਫ਼ ਇੱਕ ਸਾਲ ਬਾਅਦ 2024 ਵਿੱਚ ਉਹ ਮੁੱਖ ਮੰਤਰੀ ਬਣਨ ਜਾ ਰਹੀ ਹੈ।
ਗ੍ਰਿਫ਼ਤਾਰੀ ਤੋਂ ਪਹਿਲਾਂ ਕੇਜਰੀਵਾਲ 'ਤੇ ਆਤਿਸ਼ੀ ਨੂੰ ਦਿੱਤੇ ਸੀ ਕਈ ਮੰਤਰਾਲੇ
ਅਰਵਿੰਦ ਕੇਜਰੀਵਾਲ ਨੇ ਆਪਣੇ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕਣ ਤੋਂ ਪਹਿਲਾਂ ਹੀ 9 ਮਾਰਚ 2023 ਨੂੰ ਨਾ ਸਿਰਫ਼ ਆਤਿਸ਼ੀ ਨੂੰ ਕੈਬਨਿਟ ਮੰਤਰੀ ਬਣਾਇਆ, ਸਗੋਂ ਉਨ੍ਹਾਂ ਨੂੰ ਜ਼ਿਆਦਾਤਰ ਮੰਤਰਾਲੇ ਵੀ ਦੇ ਦਿੱਤੇ। ਆਤਿਸ਼ੀ ਨਾ ਸਿਰਫ਼ ਦਿੱਲੀ ਸਰਕਾਰ 'ਚ ਇਕੱਲੀ ਮਹਿਲਾ ਮੰਤਰੀ ਹੈ, ਸਗੋਂ ਉਸ ਦੇ ਕੋਲ ਇਸ ਸਮੇਂ ਦਿੱਲੀ ਸਰਕਾਰ ਦੇ ਸਭ ਤੋਂ ਜ਼ਿਆਦਾ ਮੰਤਰਾਲੇ ਹਨ। ਉਹ ਸਿੱਖਿਆ ਵਿਭਾਗ, ਲੋਕ ਨਿਰਮਾਣ ਵਿਭਾਗ, ਜਲ ਵਿਭਾਗ, ਮਾਲ, ਯੋਜਨਾ ਅਤੇ ਵਿੱਤ ਵਿਭਾਗ ਨੂੰ ਸੰਭਾਲ ਰਹੀ ਹੈ। ਔਰਤਾਂ ਦੀ ਵੋਟ ਅਤੇ ਕੇਜਰੀਵਾਲ ਦੇ ਔਰਤਾਂ ਨਾਲ ਜੁੜੇ ਹੋਰ ਵਾਅਦਿਆਂ ਨੂੰ ਧਿਆਨ 'ਚ ਰੱਖਦੇ ਹੋਏ ਆਤਿਸ਼ੀ ਦਾ ਨਾਂ ਅਹਿਮ ਮੰਨਿਆ ਜਾ ਰਿਹਾ ਹੈ।
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ